ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਹਰਮਹਿੰਦਰ ਪਾਲ)-ਬੁੱਧ ਵਿਹਾਰ ਗਲੀ ਨੰਬਰ ਦੋ ਬੀ ਵਿਚ ਤੀਆਂ ਦਾ ਤਿਉਹਾਰ ਮਨਾਇਆ | ਪ੍ਰੋਗਰਾਮ 'ਚ ਮੁਹੱਲੇ ਦੀਆਂ ਸਾਰੀਆਂ ਔਰਤਾਂ ਤੇ ਲੜਕੀਆਂ ਨੇ ਭਾਗ ਲਿਆ | ਇਸ ਮੌਕੇ ਗਿੱਧਾ, ਸੋਲੋ ਡਾਂਸ ਤੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਸਕਿੱਟਾਂ ਰਾਹੀਂ ਇਸ ਪ੍ਰੋਗਰਾਮ ਨੂੰ ਵਧੀਆ ਬਣਾਇਆ ਗਿਆ | ਇਸ ਵਿਚ ਪੁਰਾਣੇ ਸਮੇਂ ਦੇ ਮੁਤਾਬਕ ਪੱਖੀਆਂ, ਫੁੱਲਕਾਰੀ, ਘੜੇ, ਚਰਖਾ, ਸੱਗੀ ਫੁੱਲ ਆਦੀ ਦੇ ਪੂਰੇ ਸ਼ਿੰਗਾਰ ਕੀਤੇ ਗਏ | ਇੰਚਾਰਜ ਸੋਨਮ, ਸਹਿਜ ਤੇ ਕੁਮਾਰੀ ਗੁਣਗੁਣ ਚਾਵਲਾ ਨੇ ਇਹ ਪ੍ਰੋਗਰਾਮ ਨੂੰ ਨੇਪਰੇ ਚਾੜਿ੍ਹਆ | ਮੁਹੱਲੇ ਦੀਆਂ ਛੋਟੀਆਂ ਬੱਚੀਆਂ ਵਲੋਂ ਵੀ ਖ਼ਾਸ ਤੌਰ 'ਤੇ ਆਪਣਾ ਗਿੱਧੇ ਦਾ ਪ੍ਰੋਗਰਾਮ ਕੀਤਾ ਅਤੇ ਬੱਚੀਆਂ ਵਲੋਂ ਵੀ ਪੰਜਾਬੀ ਬੋਲੀਆਂ ਪਾਈਆਂ ਗਈਆਂ |