ਫ਼ਰੀਦਕੋਟ, 21 ਜੁਲਾਈ (ਸਤੀਸ਼ ਬਾਗ਼ੀ)-ਸ੍ਰੀ ਸ਼ਿਵ ਮੰਦਰ ਗਊਸ਼ਾਲਾ ਪੰਚਵਟੀ ਕਮੇਟੀ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ਨਾਲ ਵੇਦ ਪ੍ਰਕਾਸ਼ ਸ਼ਰਮਾ ਨੂੰ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ | ਜਦ ਕਿ ਬਾਕੀ ਕਮੇਟੀ ਮੈਂਬਰਾਂ ਦੀ ਚੋਣ ਲਈ ਵੇਦ ਪ੍ਰਕਾਸ਼ ਸ਼ਰਮਾ ਨੂੰ ਅਧਿਕਾਰ ਦਿੱਤੇ ਗਏ ਹਨ | ਮੀਟਿੰਗ 'ਚ ਪ੍ਰਦੀਪ ਸੂਰੀ, ਪ੍ਰਵੀਨ ਚਾਵਲਾ, ਸੁਰਿੰਦਰ ਬਾਂਸਲ, ਰਿਸ਼ੂ ਗੁਪਤਾ, ਐਡਵੋਕੇਟ ਅਤੁੱਲ ਗੁਪਤਾ, ਐਡਵੋਕੇਟ ਰਾਜ ਕੁਮਾਰ ਗੁਪਤਾ, ਗੋਪਾਲ ਕਿ੍ਸ਼ਨ ਗਰਗ, ਨਵਦੀਪ ਸੂਰੀ, ਰਾਜੇਸ਼ ਸ਼ਰਮਾ, ਅਸ਼ੋਕ ਬਾਂਸਲ, ਰਾਕੇਸ਼ ਮਿੱਤਲ ਤੇ ਵਿਨੋਦ ਸੇਠੀ ਆਦਿ ਹਾਜ਼ਰ ਸਨ |