ਰੁਪਾਣਾ, 21 ਜੁਲਾਈ (ਜਗਜੀਤ ਸਿੰਘ)-ਪਿੰਡ ਧਿਗਾਣਾ ਤੋਂ ਲਖਮੀਰੇਆਣ ਨੂੰ ਜਾਂਦੀ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ, ਦਰਸ਼ਨ ਸਿੰਘ, ਬਲਤੇਜ ਸਿੰਘ, ਜਗਸੀਰ ਸਿੰਘ, ਰਾਜਾ ਭੰਗਚੜ੍ਹੀ, ਬੱਬੂ ਆਦਿ ਦੱਸਿਆ ਕਿ ਇਸ ਵਾਰ ਸੰਬੰਧਿਤ ਮਹਿਕਮੇ ਵਲੋਂ ਇਸ ਡਰੇਨ ਦੀ ਸਫ਼ਾਈ ਪੂਰੀ ਤਰ੍ਹਾਂ ਨਹੀਂ ਕੀਤੀ ਤੇ ਅੱਧ ਵਿਚਕਾਰ ਛੱਡ ਕੇ ਚਲੇ ਗਏ | ਪਿਛਲੇ ਦਿਨੀਂ ਪਈਆਂ ਬਾਰਿਸ਼ਾਂ ਨਾਲ ਡਰੇਨ ਦਾ ਪਾਣੀ ਓਵਰਫ਼ਲੋ ਹੋ ਕੇ ਧਿਗਾਣਾ ਤੇ ਭੰਗਚੜ੍ਹੀ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਚ ਭਰ ਗਿਆ | ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਡਰੇਨ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੀਆਂ ਬਾਰਿਸ਼ਾਂ 'ਚ ਫ਼ਸਲਾਂ ਨੂੰ ਬਚਾਇਆ ਜਾ ਸਕੇ |