ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਦੇ 100 ਵਿਦਿਆਰਥੀਆਂ ਨੇ ਗੁਰਦੁਆਰਾ ਗਰੀਨ ਐਵੇਨਿਉ ਵਿਖੇ ਭਾਈ ਤਾਰੂ ਸਿੰਘ ਦਿਵਸ ਮਨਾਉਣ ਲਈ ਕੇਸ ਪਿਆਰ ਵਜੋਂ ਭਾਗ ਲਿਆ, ਜਿਸ 'ਚ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੇਸ ਪਿਆਰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਇਕ ਖ਼ਤ ਭਾਈ ਤਾਰੂ ਸਿੰਘ, ਖ਼ੂਨ ਸ਼ਹੀਦਾਂ ਦਾ, ਦਸਤਾਰ ਤੇ ਰਹਿਮਤ ਮਰਿਆਦਾ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਡਾਇਰੈਕਟਰ ਸੁਖਵੀਰ ਕੌਰ ਬਰਾੜ, ਚੇਅਰਮੈਨ ਸੁਖਵਿੰਦਰ ਸਿੰਘ ਧਾਲੀਵਾਲ, ਚੇਅਰਪਰਸਨ ਰਾਜਬੀਰ ਕੌਰ ਸੰਧੂ, ਪਿ੍ੰਸੀਪਲ ਅਨੁਪਮਾ ਦੇਵਗਨ ਨੇ ਦੱਸਿਆ ਕਿ ਇਸ ਤਰ੍ਹਾਂ ਵਿਦਿਆਰਥੀਆਂ ਵਿਚ ਨੇਤਿਕ ਕਦਰਾਂ ਕੀਮਤਾਂ ਵਿਚ ਵਾਧਾ ਹੁੰਦਾ ਹੈ | ਇਸ ਮੌਕੇ ਕੋਆਰਡੀਨੇਟਰ ਮਨਪ੍ਰੀਤ ਕੌਰ ਅਤੇ ਪੰਜਾਬੀ ਅਧਿਆਪਕ ਮਨਜਿੰਦਰ ਕੌਰ ਹਾਜ਼ਰ ਸਨ |