23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਇੰਡੋ ਨਿਪਾਲ ਇੰਟਰਨੈਸ਼ਨਲ ਡਾਂਸ ਮੁਕਾਬਲੇ ਦੀ ਜੇਤੂ ਇਸ਼ਮਨ ਦਾ ਕੈਬਨਿਟ ਮੰਤਰੀ ਵਲੋਂ ਸਨਮਾਨ

ਅਜੀਤ ਡੈਸਕ 22-07-2025
ਮਲੋਟ, 21 ਜੁਲਾਈ (ਪਾਟਿਲ)-ਬੀਤੇ ਦਿਨੀਂ ਨਿਪਾਲ ਵਿਖੇ ਇੰਡੋ ਨਿਪਾਲ ਇੰਟਰਨੈਸ਼ਨਲ ਡਾਂਸ ਮੁਕਾਬਲੇ 'ਚ ਮਲੋਟ ਵਾਸੀ ਇਸ਼ਮਨ ਪੁੱਤਰੀ ਦੀਪਕ ਕੁਮਾਰ ਅਰੋੜਾ ਨੇ ਮੁਕਾਬਲੇ ਵਿਚ ਜੇਤੂ ਰਹਿ ਕੇ ਮਲੋਟ ਦਾ ਨਾਂਅ ਚਮਕਾਇਆ ਹੈ | ਇਸ ਪ੍ਰਾਪਤੀ ਦੇ ਮੱਦੇਨਜ਼ਰ ਬੱਚੀ ਇਸ਼ਮਨ ਦੀ ਹੌਸਲਾ ਅਫ਼ਜਾਈ ਲਈ ਉਨ੍ਹਾਂ ਦੇ ਘਰ ਪਹੁੰਚ ਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਨਮਾਨ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਡਾ. ਬਲਜੀਤ ਕੌਰ ਨੇ ਮਾਪਿਆਂ ਦੀਪਕ ਕੁਮਾਰ ਤੇ ਮਾਤਾ ਮਨੀਸ਼ਾ ਨੂੰ ਵਧਾਈ ਦਿੱਤੀ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਿਮਲਾ ਵਿਖੇ ਹੋਏ ਮੁਕਾਬਲੇ ਦੌਰਾਨ ਨੈਸ਼ਨਲ ਪੱਧਰ 'ਤੇ ਇਸ਼ਮਨ ਨੇ ਮਲੋਟ ਦਾ ਨਾਂਅ ਚਮਕਾਇਆ ਸੀ ਅਤੇ ਹੁਣ ਨਿਪਾਲ ਵਿਚ ਵਧੀਆ ਡਾਂਸ ਪ੍ਰਦਰਸ਼ਨ ਕਰਦੇ ਹੋਏ ਮੁਕਾਬਲੇ ਵਿਚ ਜੇਤੂ ਰਹੀ | ਇਸ਼ਮਨ ਪੁੱਤਰੀ ਦੀਪਕ ਕੁਮਾਰ ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਦੀ ਵਿਦਿਆਰਥਣ ਹੈ |
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਭਰਾ ਕਾਬੂ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਦੇ ਵਿਦਿਆਰਥੀ ਕੇਸ ਪਿਆਰ ਮੈਡਲ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।