22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

6 ਏਕੜ ਦੀ ਜ਼ਮੀਨ ਵਾਲੇ ਕਿਸਾਨ ਦੀ ਉਪਲਬਧੀ, ਸਹਾਇਕ ਧੰਦੇ ਨੇ ਕਿਸਾਨ ਤੇ ਉਸ ਦੇ ਪੁੱਤਰ ਨੂੰ ਕਰਤਾ ਬਾਗੋਬਾਗ

ਅਜੀਤ ਡੈਸਕ 22-07-2025
ਫ਼ਰੀਦਕੋਟ, 21 ਜੁਲਾਈ (ਸਟਾਫ਼ ਰਿਪੋਰਟਰ)-ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਬਾਜਾਖਾਨਾ ਤੋਂ ਜਿਥੋਂ ਦੇ ਇਕ 6 ਏਕੜ ਜ਼ਮੀਨ ਦੇ ਮਾਲਕ ਕਿਸਾਨ ਨੇ ਮੁਰਗਿਆਂ ਦੇ ਸਹਾਇਕ ਧੰਦੇ ਨਾਲ ਇੰਨੀ ਕੁ ਕਾਮਯਾਬੀ ਹਾਸਿਲ ਕੀਤੀ ਹੈ ਕਿ ਉਸ ਨੇ ਅੱਜ ਤੱਕ ਕੋਈ ਕਰਜ਼ਾ ਨਹੀਂ ਲਿਆ ਤੇ ਆਪਣੇ ਸਹਾਇਕ ਧੰਦੇ ਨਾਲ ਹੀ ਸਾਰਾ ਘਰ ਚਲਾ ਰਿਹਾ ਹੈ | ਇਕ ਹੋਰ ਜਾਣਕਾਰੀ ਮਿਲੀ ਹੈ ਕਿ ਜਿਥੇ ਲਗਾਤਾਰ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ ਜਾਂ ਸਰਕਾਰੀ ਪ੍ਰਾਈਵੇਟ, ਨੌਕਰੀਆਂ ਕਰਨ ਦੀ ਸੋਚ ਰੱਖੀ ਬੈਠੇ ਹਨ ਉਥੇ ਇਸ ਕਿਸਾਨ ਦੇ ਨੌਜਵਾਨ ਪੁੱਤਰ ਦੀ ਸੋਚ ਵੱਖਰੀ ਸਾਹਮਣੇ ਆਈ ਹੈ ਉਸ ਦੇ ਦੋਸਤ ਮਿੱਤਰ ਵਿਦੇਸ਼ਾਂ 'ਚ ਪਹੁੰਚ ਗਏ ਪਰ ਇਸ ਨੇ ਸਿਰਫ਼ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਆਪਣੇ ਪਿਤਾ ਦੇ ਨਾਲ ਕਾਰੋਬਾਰ ਕਰਕੇ ਇੰਨੀ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ | ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ 6 ਕਿਲਿ੍ਹਆਂ ਦਾ ਮਾਲਕ ਹੈ ਪਰ ਉਸ ਨੇ ਖੇਤੀ ਦੇ ਨਾਲ ਨਾਲ ਮੁਰਗਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ, ਜਿਸ ਨਾਲ ਉਸ ਕਾਮਯਾਬੀ ਮਿਲੀ ਹੈ | ਸਿਰਫ ਸਹਾਇਕ ਧੰਦੇ ਨਾਲ ਆਪਣਾ ਘਰ ਚਲਾ ਰਿਹਾ ਹੈ ਤੇ ਉਸ ਦਾ ਪੁੱਤਰ ਵੀ ਅੱਜ ਕੱਲ੍ਹ ਦੇ ਨੌਜਵਾਨਾਂ ਦੀਆਂ ਸਾਰੀਆਂ ਸੋਚਾਂ ਤੋਂ ਵੱਖਰੀ ਸੋਚ ਰੱਖ ਆਪਣੇ ਘਰ 'ਚ ਪੂਰਾ ਦਿਲੋਂ ਖੁਸ਼ੀ ਨਾਲ ਕਾਰੋਬਾਰ ਕਰ ਰਿਹਾ ਹੈ | ਉਨ੍ਹਾਂ ਸਾਰੇ ਕਿਸਾਨਾਂ ਨੂੰ ਵੀ ਸੰਦੇਸ਼ ਦਿੱਤਾ ਕਿ ਸਭ ਨੂੰ ਖੇਤੀ ਦੇ ਨਾਲ-ਨਾਲ ਕੋਈ ਕਾਰੋਬਾਰ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਘਰ ਵਧੀਆ ਚੱਲ ਸਕਣ | ਕਿਸਾਨ ਦੇ ਸਪੁੱਤਰ ਨਵਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਕੋਲ ਘਰ ਰਹਿ ਕੇ ਕੰਮ ਕਰਨ ਲਈ ਪਹਿਲਾਂ ਹੀ ਸੋਚ ਰੱਖੀ ਬੈਠਾ ਸੀ ਤੇ ਅੱਜ ਆਪਣੇ ਘਰ ਕੰਮਕਾਜ ਕਰਕੇ ਪੂਰਾ ਖੁਸ਼ ਹੈ | ਉਹ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸਾਰੇ ਨੌਜਵਾਨ ਆਪਣੇ ਘਰ ਕਾਰੋਬਾਰ ਵਿਚ ਰੁਝ ਜਾਣ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਦੇ ਵਿਦਿਆਰਥੀ ਕੇਸ ਪਿਆਰ ਮੈਡਲ ਨਾਲ ਸਨਮਾਨਿਤ <br/> ਅਗਲੀ ਖ਼ਬਰ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।