ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸੰਬੰਧ 'ਚ ਬੱਸ ਅੱਡਾ ਕੋਟਕਪੂਰਾ ਕੋਲ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸਾਗਰ ਕੁਮਾਰ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਸਤਪਾਲ ਸਿੰਘ ਉਰਫ਼ ਬਿੱਟੂ ਸਾਰੇ ਵਾਸੀ ਕੋਟਕਪੂਰਾ, ਜੋ ਜੁਰਮ ਕਰਨ ਦੇ ਆਦੀ ਹਨ, ਜਿਨ੍ਹਾਂ 'ਤੇ ਵੱਖ-ਵੱਖ ਜੁਰਮਾਂ ਤਹਿਤ ਪਹਿਲਾਂ ਵੀ ਮੁਕੱਦਮੇ ਦਰਜ ਹਨ | ਜੋ ਪੈਟਰੋਲ ਪੰਪ ਦੇ ਕਰਿੰਦਿਆਂ, ਰਾਹਗੀਰਾਂ ਪਾਸੋਂ ਮੋਬਾਈਲ, ਪੈਸੇ, ਮੋਟਰਸਾਈਕਲਾਂ ਦੀ ਲੁੱਟ-ਖੋਹ ਕਰਦੇ ਹਨ | ਇਹ ਅੱਜ ਬੇਅਬਾਦ ਕਮਰਿਆਂ 'ਚ ਨੇੜੇ ਬਾਬਾ ਖੇਤਰਪਾਲ ਦੀ ਜਗ੍ਹਾ ਅਤੇ ਪੁਲ਼ ਸੂਆ ਜੈਤੋ ਰੋਡ ਕੋਟਕਪੂਰਾ ਪਾਸ ਲੁੱਕ-ਛੁਪ ਕੇ ਲੁੱਟ ਖੋਹ ਦੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ, ਜੋ ਕਾਬੂ ਆ ਸਕਦੇ ਹਨ | ਪੁਲਿਸ ਨੇ ਤੁਰੰਤ ਛਾਪੇਮਾਰੀ ਕਰਦੇ ਹੋਏ ਇਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਦੋ ਕਾਪੇ, ਇਕ ਕਿ੍ਪਾਨ, ਇਕ ਪਾਈਪ ਲੋਹਾ ਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਪੁਲਿਸ ਸਟੇਸ਼ਨ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |