03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਟੁੱਟੀਆਂ ਸੜਕਾਂ, ਨਾਜਾਇਜ਼ ਕਬਜ਼ੇ ਤੇ ਟ੍ਰੈਫ਼ਿਕ ਜਾਮ ਤੋਂ ਮੁਕਤੀ ਮੰਗ ਰਿਹਾ ਸ੍ਰੀ ਮੁਕਤਸਰ ਸਾਹਿਬ <br/>

ਅਜੀਤ ਡੈਸਕ 21-07-2025
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਹਰਮਹਿੰਦਰਪਾਲ)-ਨਾਜਾਇਜ਼ ਕਬਜ਼ਿਆਂ, ਟ੍ਰੈਫ਼ਿਕ ਜਾਮ, ਖਸਤਾ ਹਾਲਤ ਸੜਕਾਂ ਤੇ ਸੀਵਰੇਜ ਓਵਰਫਲੋਅ, ਇਹ ਸਭ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਪਛਾਣ ਬਣ ਗਿਆ ਹੈ | ਅਧਿਕਾਰੀਆਂ ਨੂੰ ਜਨਤਾ ਦੀਆਂ ਸਮੱਸਿਆਵਾਂ ਦੀ ਕੋਈ ਚਿੰਤਾ ਨਹੀਂ ਹੈ | ਅਧਿਕਾਰੀ ਜਨਤਾ ਦੀਆਂ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ | ਅਜਿਹੀ ਸਥਿਤੀ ਵਿਚ ਸ਼ਹਿਰ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰੇਲਵੇ ਰੋਡ, ਮਲੋਟ ਰੋਡ, ਮਸੀਤ ਵਾਲਾ ਚੌਕ, ਕੋਟਕਪੂਰਾ ਰੋਡ ਵਾਲੇ ਪਾਸੇ ਰੇਹੜੀ, ਫੜ੍ਹੀ ਵਾਲਿਆਂ ਨੇ ਕਬਜ਼ਾ ਕਰ ਲਿਆ ਹੈ | ਦੁਕਾਨਦਾਰਾਂ ਨੇ ਵੀ ਨਾਜਾਇਜ਼ ਕਬਜ਼ੇ ਕਰ ਲਏ ਹਨ | ਇਸ ਤੋਂ ਇਲਾਵਾ ਸੜਕ ਦੇ ਕਿਨਾਰਿਆਂ 'ਤੇ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਕਾਰਨ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ | ਮੁੱਖ ਮਾਰਗ ਤੋਂ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਤੱਕ ਜਾਮ ਲੱਗਦੇ ਹਨ | ਨਾ ਤਾਂ ਨਗਰ ਕੌਂਸਲ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ | ਖੱਡਿਆਂ ਨਾਲ ਭਰੀਆਂ ਸੜਕਾਂ 'ਤੇ, ਲਗਪਗ ਇਕ ਮਹੀਨੇ 'ਚ 10 ਤੋਂ ਵੱਧ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਕਈ ਲੋਕ ਜ਼ਖਮੀ ਹੋਏ ਹਨ |
• ਸ਼ਹਿਰ 'ਚ ਸੀਵਰੇਜ ਸਿਸਟਮ ਖ਼ਰਾਬ -ਸ਼ਹਿਰ ਦੇ 31 ਵਾਰਡ ਹਨ, ਜਿਨ੍ਹਾਂ 'ਚ ਜ਼ਿਆਦਾਤਰ ਹਰ ਸਮੇਂ ਸੀਵਰੇਜ ਜਾਮ ਰਹਿੰਦਾ ਹੈ | ਜ਼ਿਆਦਾਤਰ ਸੜਕਾਂ ਵੀ ਟੁੱਟੀਆਂ ਹੋਈਆਂ ਹਨ | ਸ਼ਹਿਰ 'ਚ ਸਫ਼ਾਈ ਨੂੰ ਗ੍ਰਹਿਣ ਲੱਗਾ ਹੈ | ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਵੀ ਨਹੀਂ ਮਿਲ ਰਿਹਾ | ਨਗਰ ਕੌਂਸਲ ਵਲੋਂ ਸ਼ੇਰ ਸਿੰਘ ਚੌਕ ਵਿਖੇ ਲਗਾਇਆ ਕੂੜਾ ਡੰਪ ਵੀ ਸ਼ਹਿਰ ਦੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ | ਸ਼ਹਿਰ ਦੀਆਂ ਸੜਕਾਂ 'ਤੇ ਕੂੜਾ ਫੈਲਿਆ ਹੋਇਆ ਹੈ ਤੇ ਜਨਤਕ ਪਖਾਨਿਆਂ ਵਿਚ ਵੀ ਗੰਦਗੀ ਹੈ | ਗੰਦਗੀ ਕਾਰਨ ਇਲਾਕੇ 'ਚ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ | ਵਾਰਡਾਂ ਦੇ ਕੌਂਸਲਰਾਂ ਤੋਂ ਲੈ ਕੇ ਆਮ ਲੋਕਾਂ ਤੱਕ, ਇਨ੍ਹਾਂ ਸਮੱਸਿਆਵਾਂ ਬਾਰੇ ਕਈ ਵਾਰ ਸੰਬੰਧਿਤ ਵਿਭਾਗਾਂ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ | ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਹਨ | ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੁੰਦਾ |
• ਸ਼ਹਿਰ 'ਚ ਸਫ਼ਾਈ ਵਿਵਸਥਾ ਹੋਈ ਢਹਿ-ਢੇਰੀ-ਨਗਰ ਕੌਂਸਲ 'ਚ ਸਫ਼ਾਈ ਕਰਮਚਾਰੀਆਂ ਦੀ ਘਾਟ ਹੈ, ਜਿਸ ਕਾਰਨ ਸ਼ਹਿਰ 'ਚ ਸਫ਼ਾਈ ਵਿਵਸਥਾ ਢਹਿ-ਢੇਰੀ ਹੋ ਗਈ ਹੈ | ਸ਼ਹਿਰ 'ਚ ਸਫ਼ਾਈ ਨਾ ਦੀ ਕੋਈ ਚੀਜ਼ ਨਹੀਂ ਹੈ | ਸ਼ਹਿਰ ਵਿਚ ਬੇਸਹਾਰਾ ਪਸ਼ੂ ਵੀ ਘੁੰਮਦੇ ਦਿਖਾਈ ਦੇ ਰਹੇ ਹਨ | ਨਗਰ ਕੌਂਸਲ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ |
• ਦੂਸ਼ਿਤ ਪਾਣੀ ਦੀ ਹੋ ਰਹੀ ਸਪਲਾਈ-ਸ਼ਹਿਰ 'ਚ ਵਾਟਰ ਸਪਲਾਈ ਵਿਭਾਗ ਵਲੋਂ ਟੂਟੀਆਂ ਵਿਚ ਸਪਲਾਈ ਹੋ ਰਿਹਾ ਪਾਣੀ ਗੰਦਾ ਹੈ | ਇਸ ਦਾ ਅੰਦਾਜ਼ਾ ਇਸੇ ਤੋਂ ਮਿਲਦਾ ਹੈ ਕਿ ਪਿਛਲੇ ਸਮੇਂ ਦੌਰਾਨ ਲਏ ਗਏ ਸੈਂਪਲਾਂ 'ਚੋਂ ਕਾਫ਼ੀ ਫੇਲ੍ਹ ਪਾਏ ਗਏ ਹਨ | ਦੂਸ਼ਿਤ ਪਾਣੀ ਦਾ ਸੇਵਨ ਕਰਨ ਨਾਲ ਲੋਕ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਬਿਲਕੁਲ ਵੀ ਗੰਭੀਰ ਨਹੀਂ ਹੈ |
• ਸਾਲਾਂ ਤੋਂ ਸੀਵਰੇਜ ਜਾਮ ਨਾਲ ਜੂਝ ਰਹੇ ਲੋਕ-ਸ਼ਹਿਰ 'ਚ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੈ | ਸ਼ਹਿਰ ਦਾ ਕੋਈ ਅਜਿਹਾ ਮੁਹੱਲਾ ਨਹੀਂ ਜਿੱਥੇ ਸੀਵਰੇਜ ਜਾਮ ਤੋਂ ਲੋਕ ਪ੍ਰੇਸ਼ਾਨ ਨਾ ਹੁੰਦੇ ਹੋਣ | ਸੀਵਰੇਜ ਦਾ ਵਾਰ ਵਾਰ ਜਾਮ ਹੋਣ ਦਾ ਕਾਰਨ ਸੀਵਰੇਜ ਲਾਈਨਾਂ ਦੀ ਯੋਜਨਾਬੱਧ ਤਰੀਕੇ ਨਾਲ ਸਫ਼ਾਈ ਨਾ ਕਰਵਾਇਆ ਜਾਣਾ | ਉਥੇ ਸੀਵਰੇਜ ਡਿਸਪੋਜਲ ਪੁਆਇੰਟਾਂ ਦੀ ਸਮਰਥਾ ਨੂੰ ਸਮੇਂ ਦੇ ਨਾਲ ਨਾ ਵਧਾਇਆ ਜਾਣਾ ਵੀ ਓਵਰਫਲੋ ਦਾ ਕਾਰਨ ਹੈ |
• ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ-ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ ਦੀਆਂ ਕਾਫ਼ੀ ਸੜਕਾਂ 'ਚ ਖੱਡੇ ਹਨ | ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ |
• ਕਬਜ਼ੇ ਤੇ ਗ਼ਲਤ ਪਾਰਕਿੰਗ ਨਾਲ ਟ੍ਰੈਫ਼ਿਕ ਵਿਵਸਥਾ ਵਿਗੜੀ-ਦੁਕਾਨਦਾਰਾਂ ਤੇ ਰੇਹੜੀ ਫੜ੍ਹੀ ਵਾਲਿਆਂ ਵਲੋਂ ਰੋਡ ਦੇ ਵਿਚ ਤੱਕ ਸਾਮਾਨ ਲਗਾ ਰੱਖਿਆ ਹੈ, ਜਿਸ ਨਾਲ ਸੜਕਾਂ ਦਾ ਆਕਾਰ ਘੱਟ ਹੋ ਕੇ ਰਹਿ ਗਿਆ ਹੈ | ਉਥੇ ਸੜਕਾਂ 'ਤੇ ਵੀ ਵਾਹਨ ਪਾਰਕ ਕੀਤੇ ਜਾਣ ਨਾਲ ਟ੍ਰੈਫ਼ਿਕ ਵਿਵਸਥਾ ਵਿਗੜ ਚੁੱਕੀ ਹੈ | ਅਕਸਰ ਜਾਮ ਲੱਗਾ ਰਹਿੰਦਾ ਹੈ, ਰੇਲਵੇ ਰੋਡ, ਮਲੋਟ ਰੋਡ, ਸਦਰ ਬਾਜ਼ਾਰ, ਮਸੀਤ ਵਾਲਾ ਚੌਕ ਸਣੇ ਬਹੁਤ ਸਾਰੇ ਮਾਰਗ ਹਨ, ਜਿਥੇ ਉਕਤ ਕਾਰਨਾਂ ਦੇ ਚੱਲਦਿਆਂ ਟੈਫ਼ਿਕ ਵਿਵਸਥਾ ਖ਼ਰਾਬ ਸਥਿਤੀ ਵਿਚ ਹੈ |

ਪਿਛਲੀ ਖ਼ਬਰ ਯੂਨੀਕ ਸਕੂਲ ਸਮਾਲਸਰ ਵਿਖੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕੋਠੇ ਰਾਮਸਰ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਵਲੋਂ ਗਰਾਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।