03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਹਾਨ ਵੀਰਾਂਗਣਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੋਵੇਗੀ ਵਿਦਿਆਰਥੀ ਚੇਤਨਾ ਪ੍ਰੀਖਿਆ ਪ੍ਰੀਖਿਆ 'ਚ ਰਾਜ ਭਰ ਦੇ ਵਿਦਿਆਰਥੀ ਹੋਣਗੇ ਸ਼ਾਮਿਲ

ਅਜੀਤ ਡੈਸਕ 21-07-2025
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਵਿਦਿਆਰਥੀਆਂ ਨੂੰ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਨਾਲ ਜੀਵਨ ਰਾਹਾਂ ਤੇ ਸਾਬਤ ਕਦਮੀ ਤੋਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 7ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਰਾਜ ਭਰ ਦੇ ਸਕੂਲਾਂ 'ਚ ਪਹੁੰਚ ਕੀਤੀ ਜਾ ਰਹੀ ਹੈ | ਇਹ ਪ੍ਰੀਖਿਆ ਮਹਾਨ ਗ਼ਦਰੀ ਵੀਰਾਂਗਣਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੈ | ਤਰਕਸ਼ੀਲ ਸੁਸਾਇਟੀ ਦੇ ਸਾਹਿਤ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ 'ਚ ਵਿਗਿਆਨਕ ਸੋਚ ਦਾ ਸੰਚਾਰ ਕਰਨਾ, ਸ਼ਾਨਾਮੱਤੇ ਦੇਸ਼ ਭਗਤੀ ਦੇ ਇਤਿਹਾਸ ਤੋਂ ਜਾਣੂੰ ਕਰਵਾਉਣਾ ਤੇ ਜ਼ਿੰਦਗੀ ਤੇ ਸਮਾਜ ਦੀ ਬਿਹਤਰੀ ਲਈ ਚੇਤਨਾ ਦੀ ਜਾਗ ਲਾਉਣਾ ਹੈ | ਪ੍ਰੀਖਿਆ ਲਈ ਮਿਡਲ ਤੇ ਸੈਕੰਡਰੀ ਵਿਭਾਗਾਂ ਲਈ ਸਿਹਤ, ਸਿੱਖਿਆ, ਚੇਤਨਾ, ਵਿਗਿਆਨਕ ਖੋਜਾਂ, ਦੇਸ਼ ਭਗਤੀ ਲਹਿਰ, ਮਹਾਨ ਚਿੰਤਕਾਂ, ਸਾਈਬਰ ਕ੍ਰਾਈਮ, ਮਸ਼ੀਨੀ ਬੁੱਧੀ, ਨਸ਼ਿਆਂ ਦੇ ਕਾਰਨ ਤੇ ਬਚਾਓ ਆਦਿ ਵਿਸ਼ਿਆਂ 'ਤੇ ਅਧਾਰਿਤ ਗਿਆਨ ਭਰਪੂਰ ਤੇ ਦਿਲਚਸਪ ਲੇਖਾਂ ਦੀ ਸਿਲੇਬਸ ਪੁਸਤਕ ਤਿਆਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਜੋਕੇ ਦੌਰ 'ਚ ਵਿਦਿਆਰਥੀਆਂ ਦੀ ਸੂਝ ਦੇ ਵਿਕਾਸ ਲਈ ਸੋਚਣ, ਸਮਝਣ ਤੇ ਚੇਤਨਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਜਿਸ ਲਈ ਇਹ ਪ੍ਰੀਖਿਆ ਪੁਸਤਕ ਵਿਦਿਆਰਥੀਆਂ ਦੇ ਮਾਰਗ ਦਰਸ਼ਨ 'ਤੇ ਚੰਗੇ ਭਵਿੱਖ ਲਈ ਰਾਹ ਰੌਸ਼ਨ ਕਰਦੀ ਹੈ | ਇਸ ਪੁਸਤਕ ਦੇ ਆਧਾਰ 'ਤੇ ਰਾਜ ਪੱਧਰੀ ਚੇਤਨਾ ਪ੍ਰੀਖਿਆ 29 ਤੇ 31 ਅਗਸਤ ਨੂੰ ਹੋਵੇਗੀ, ਜਿਸ 'ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਤਰਕਸ਼ੀਲ ਆਗੂ ਨੇ ਸਮੂਹ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਚੇਤਨਾ ਦਾ ਚਾਨਣ ਵੰਡਦੀ ਇਸ ਪ੍ਰੀਖਿਆ ਲਈ ਸਹਿਯੋਗ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਕੋਠੇ ਰਾਮਸਰ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਵਲੋਂ ਗਰਾਂਟ ਜਾਰੀ ਅਗਲੀ ਖ਼ਬਰ ਮੁਲਾਜ਼ਮ ਆਗੂ ਰਣਬੀਰ ਸਿੰਘ ਢਿੱਲੋਂ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।