02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਉਦੇਕਰਨ ਦਾ 400 ਏਕੜ ਰਕਬਾ ਪਾਣੀ ਦੀ ਮਾਰ ਹੇਠ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ, ਕਿਸਾਨ ਚਿੰਤਤ

ਅਜੀਤ ਡੈਸਕ 21-07-2025
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨਾਂ 'ਚ ਹੋਈ ਭਾਰੀ ਬਾਰਿਸ਼ ਕਾਰਨ ਪਿੰਡ ਉਦੇਕਰਨ ਦਾ ਕਰੀਬ 400 ਏਕੜ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ | ਜ਼ਿਆਦਾ ਬਾਰਿਸ਼ ਹੋਣ ਕਾਰਨ ਪਿੱਛੇ ਤੋਂ ਪਾਣੀ ਨੇ ਇਸ ਪਿੰਡ ਵੱਲ ਵਹਾਅ ਕਰਕੇ ਮਾਰ ਕੀਤੀ ਹੈ | ਬਹੁਤ ਸਾਲਾਂ ਤੋਂ ਇਹ ਪਿੰਡ ਹੜ੍ਹਾਂ ਦੀ ਮਾਰ ਦਾ ਸ਼ਿਕਾਰ ਹੁੰਦਾ ਆਇਆ ਹੈ | ਇਸ ਸਾਲ ਵੀ ਕਿਸਾਨ ਚਿੰਤਾਂ 'ਚ ਹਨ ਤੇ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਿਸ਼ ਦਾ ਡਰ ਉਨ੍ਹਾਂ ਨੂੰ ਸਤਾ ਰਿਹਾ ਹੈ | ਅੱਜ ਪਿੰਡ ਉਦੇਕਰਨ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਮਾਰਗ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕਰਕੇ ਦੇਖਿਆ ਤਾਂ ਹਰ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਸੀ | ਪਿੰਡ ਦੇ ਸਰਪੰਚ ਸੁਖਚਰਨ ਸਿੰਘ ਨਿੱਕਾ ਬਰਾੜ ਨੇ ਦੱਸਿਆ ਕਿ ਪਿੰਡ ਨੂੰ ਮੀਂਹ ਦੀ ਮਾਰ ਲੰਮੇ ਸਮੇਂ ਤੋਂ ਪੈਂਦੀ ਆ ਰਹੀ ਹੈ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ | ਇਸ ਸਮੱਸਿਆ ਨੂੰ ਵੇਖਦੇ ਹੋਏ ਹੀ ਮੌਜੂਦਾ ਸਰਕਾਰ ਨੇ ਇਸ ਦੇ ਹੱਲ ਲਈ ਯਤਨ ਕੀਤੇ ਅਤੇ ਪਾਈਪ ਲਾਈਨ ਵੀ ਪਾਈ ਤਾਂ ਜੋ ਬਾਰਿਸ਼ਾਂ ਦੀ ਜਮ੍ਹਾਂ ਹੁੰਦੇ ਪਾਣੀ ਨੂੰ ਸੇਮ ਨਾਲੇ ਵਿਚ ਕੱਢਿਆ ਜਾ ਸਕੇ ਪਰ ਇਸ ਵਿਚ ਵੀ ਕੁਝ ਅੜਚਨਾਂ ਪਾ ਦਿੱਤੀਆਂ ਗਈਆਂ ਹਨ, ਜਿਸ ਸੰਬੰਧੀ ਪ੍ਰਸ਼ਾਸਨ ਗੰਭੀਰਤਾ ਨਾਲ ਸੋਚ ਰਿਹਾ ਹੈ | ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਉਣ ਲਈ ਯਤਨ ਕਰ ਰਿਹਾ ਹੈ | ਪਿੰਡ ਦਾ ਕਰੀਬ 400 ਏਕੜ ਰਕਬਾ ਪਾਣੀ ਦੀ ਮਾਰ ਹੇਠ ਹੈ ਤੇ 100 ਏਕੜ ਝੋਨੇ ਦੀ ਫ਼ਸਲ ਬਿਲਕੁਲ ਡੁੱਬ ਚੁੱਕੀ ਹੈ | ਪਿੰਡ ਦੇ ਕਿਸਾਨਾਂ ਪਰਮਜੀਤ ਸਿੰਘ, ਜਗਮੀਤ ਸਿੰਘ ਪੰਚ, ਸੁਖਦੀਪ ਸਿੰਘ, ਗੁਰਦੀਪ ਸਿੰਘ, ਸੁਖਮੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਮਗਰੋਂ ਇਸ ਪਿੰਡ ਦਾ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਕਿਉਂਕਿ ਬਾਰਿਸ਼ ਦਾ ਪਾਣੀ ਹੇਠਾਂ ਪਿੰਡ ਵੱਲ ਨੂੰ ਆ ਰਿਹਾ ਹੈ, ਜਿਸ ਨਾਲ ਖੇਤਾਂ ਨੂੰ ਨੁਕਸਾਨ ਤਾਂ ਪਹੁੰਚਦਾ ਹੀ ਹੈ, ਉਥੇ ਘਰਾਂ ਤੱਕ ਪਾਣੀ ਪਹੁੰਚਣ ਨਾਲ ਹਾਲਾਤ ਗੰਭੀਰ ਬਣ ਜਾਂਦੇ ਹਨ | ਇਸ ਸਮੇਂ ਵੀ ਗੌਹਰ ਸਿੰਘ ਦੀ ਢਾਣੀ ਪਾਣੀ ਨਾਲ ਘਿਰ ਗਈ ਹੈ | ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆਂ ਹੈ | ਕੋਟਕਪੂਰਾ ਰੋਡ ਵਲੋਂ ਡੀ. ਏ. ਵੀ. ਸਕੂਲ ਦੀ
ਪਿਛਲੀ ਖ਼ਬਰ ਸਾਈਾ ਮੀਆਂ ਮੀਰ ਸੰਸਥਾ ਵਲੋਂ ਐਤਕੀਂ ਪਾਕਿਸਤਾਨ ਜਥਾ ਨਾ ਭੇਜਣ ਦਾ ਫ਼ੈਸਲਾ <br/> ਅਗਲੀ ਖ਼ਬਰ ਫ਼ਿਰੋਜ਼ਪੁਰ ਦੇ ਕਿਸਾਨਾਂ ਨੇ ਲੈਂਡ ਪੁਲਿੰਗ ਪਾਲਿਸੀ ਵਿਰੁੱਧ ਵਜਾਇਆ ਬਿਗਲ ਤਿੰਨਾਂ ਪਿੰਡਾਂ ਦੇ ਸਰਪੰਚਾਂ ਦੀ ਅਗਵਾਈ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।