ਦੋਦਾ, 19 ਜੁਲਾਈ (ਰਵੀਪਾਲ)-ਸ੍ਰੀਮਤੀ ਅੰਮਿ੍ਤਾ ਕੌਰ ਵੜਿੰਗ ਧਰਮ ਪਤਨੀ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਿਰੰਕਾਰੀ ਭਵਨ ਦੋਦਾ ਵਿਖੇ ਸਮੂਹ ਕਾਂਗਰਸੀ ਆਗੂਆਂ ਨਾਲ ਮੀਟਿੰਗ ਦੌਰਾਨ ਪਾਰਟੀ ਗਤੀਵਿਧੀਆਂ ਸੰਬੰਧੀ ਵਿਚਾਰ-ਵਿਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਤੇ ਔਰਤਾਂ ਨਾਲ ਗੱਲਬਾਤ ਕਰਦਿਆਂ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ | ਸ੍ਰੀਮਤੀ ਵੜਿੰਗ ਨੇ ਕਿਹਾ ਕਿ ਜਲਦੀ ਸਮੂਹ ਪਿੰਡ ਦੇ ਵਰਕਰਾਂ ਦੀ ਵੱਡੀ ਮੀਟਿੰਗ ਕੀਤੀ ਜਾਵੇਗੀ, ਜਿਸ ਦੌਰਾਨ ਵਰਕਰਾਂ ਦੀਆਂ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਜਾਣਗੀਆਂ | ਇਸ ਮੌਕੇ ਚੇਅਰਮੈਨ ਜਗਦੀਸ਼ ਕਟਾਰੀਆ, ਨੰਬਰਦਾਰ ਇਕਬਾਲ ਸਿੰਘ, ਬੱਗੀ ਬਰਾੜ ਆੜ੍ਹਤੀ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ ਸੱਚਦੇਵਾ, ਜੱਸੀ ਮੈਂਬਰ, ਆਤਮਾ ਸਿੰਘ ਪਰਮਾਰ, ਜਸਵਿੰਦਰ ਸਿੰਘ ਬਰਾੜ, ਸ਼ਿੰਦਾ ਬਰਾੜ, ਮੇਜਰ ਸਿੰਘ ਗੋਖਾ, ਗੁਰਪ੍ਰੀਤ ਸਿੰਘ ਪੀ. ਏ., ਮੱਖਣ ਲਾਲ, ਵਜ਼ੀਰ ਸਿੰਘ ਖ਼ਾਲਸਾ, ਹੈਪੀ ਕਟਾਰੀਆ ਬਲਾਕ ਪ੍ਰਧਾਨ ਯੂਥ, ਜੈਬ ਭੱਟੀ, ਮਲਕੀਤ ਬਰਾੜ, ਨੰਬਰਦਾਰ ਜਗਜੀਤ ਸਿੰਘ, ਪਰਵਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਕੌਰ ਢਿੱਲੋਂ, ਹਰਜਿੰਦਰ ਕੌਰ ਬਰਾੜ, ਕਿਰਨਾ ਰਾਣੀ ਕਟਾਰੀਆ ਆਦਿ ਹਾਜ਼ਰ ਸਨ |