ਲੰਬੀ, 19 ਜੁਲਾਈ (ਮੇਵਾ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਲੋਕ ਪੱਖੀ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਪਿੰਡ ਲੰਬੀ ਵਿਖੇ ਕਰੀਬ 35 ਲੱਖ ਦੀ ਕੀਮਤ ਨਾਲ ਤਿਆਰ ਪਬਲਿਕ ਹੈਲਥ ਯੂਨਿਟ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਯੂਨਿਟ ਦੇ ਉਦਘਾਟਨ ਨਾਲ ਜੋ ਟੈੱਸਟਾਂ ਲਈ ਲੈਬਾਰਟਰੀ ਦੀ ਘਾਟ ਸੀ, ਉਹ ਪੂਰੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਉਹ ਇਸ ਯੂਨਿਟ ਨੂੰ ਕ੍ਰਿਸ਼ਨਾ ਲੈਬਾਰਟਰੀ ਨਾਲ ਜੋੜਨ ਕੋਸ਼ਿਸ਼ ਕਰਨਗੇ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਮਹਿੰਗੇ ਟੈੱਸਟ ਇਥੇ ਸਸਤੇ ਰੇਟਾਂ 'ਤੇ ਕਰਵਾਉਣ ਦੀ ਸਹੂਲਤ ਮਿਲ ਸਕੇ | ਇਸ ਤੋਂ ਇਲਾਵਾ ਲੰਬੀ ਪਿੰਡ ਦੇ ਛੱਪੜਾਂ ਦਾ ਥਾਪਰ ਸਕੀਮ ਤਹਿਤ ਨਵੀਨੀਕਰਨ ਲਈ 40 ਲੱਖ ਰੁਪਏ ਗਰਾਂਟ, ਲੰਬੀ-ਗਿੱਦੜਬਾਹਾ ਿਲੰਕ ਸੜਕ ਦੇ ਨਵੀਨੀਕਰਨ ਲਈ ਖੇਤੀਬਾੜੀ ਮਹਿਕਮੇ ਨਾਲ ਜੁੜੇ ਪੰਜਾਬ ਮੰਡੀ ਬੋਰਡ ਤੋਂ 13 ਕਰੋੜ ਦੇ ਗਰਾਂਟ ਦੀ ਮਨਜ਼ੂਰੀ, ਪਿੰਡ ਲੰਬੀ ਦੇ ਬਾਬਾ ਮਾਨ ਸਿੰਘ ਖੇਡ ਸਟੇਡੀਅਮ ਦੇ ਨਵੀਨੀਕਰਨ ਲਈ ਕਰੀਬ 35 ਲੱਖ ਅਤੇ ਥਾਣਾ ਲੰਬੀ ਦੇ ਨਾਲ ਲਗਦੇ ਖੇਡ ਸਟੇਡੀਅਮ ਲਈ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ | ਇਸ ਦੇ ਨਾਲ ਹੀ ਪਿੰਡ ਮਾਹਣੀਖੇੜਾ ਵਿਖੇ ਪੀਣ ਵਾਲੇ ਪਾਣੀ ਲਈ ਨਵੇਂ ਬੋਰਵੈਲ, ਛੱਪੜ ਦੇ ਨਵੀਨੀਕਰਨ ਅਤੇ ਗਲੀਆਂ 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਾਂਗ ਲੰਬੀ ਹਲਕੇ 'ਚ ਕਿਸੇ ਵੀ ਵਿਕਾਸ ਕਾਰਜ ਲਈ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਰਾਕੇਸ਼ ਬਿਸ਼ਨੋਈ ਬੀ. ਡੀ. ਪੀ. ਓ., ਹਰਿੰਦਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਲੰਬੀ, ਡੀ. ਐੱਸ. ਪੀ. ਲੰਬੀ ਜਸਪਾਲ ਸਿੰਘ ਧਾਲੀਵਾਲ, ਇੰਸਪੈਕਟਰ ਗੁਰਵਿੰਦਰ ਸਿੰਘ ਐੱਸ. ਐੱਚ. ਓ. ਲੰਬੀ, ਗੁਰਸੇਵਕ ਸਿੰਘ ਲੰਬੀ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਗੁਰਬਾਜ ਸਿੰਘ ਖੁੱਡੀਆਂ, ਪਿ੍ਤਪਾਲ ਸਿੰਘ ਤੂਰ, ਮਨਜੀਤ ਸਿੰਘ, ਬਲਰਾਜ ਸਿੰਘ ਮਾਹੂਆਣਾ, ਟੋਜੀ ਲੰਬੀ, ਸਰਪੰਚ ਜਗਵਿੰਦਰ ਸਿੰਘ ਕਾਲਾ ਭੀਟੀਵਾਲਾ, ਰਣਜੋਧ ਸਿੰਘ ਲੰਬੀ, ਜਗਦੇਵ ਸਿੰਘ, ਜਸਵਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ, ਸੁੱਖਾ ਗੁਰੂਸਰ, ਚੇਅਰਮੈਨ ਰਛਪਾਲ ਸਿੰਘ ਸਰਪੰਚ ਗੁਰੂਸਰ, ਇੰਦਰਜੀਤ ਸਿੰਘ ਡੱਬਵਾਲੀ ਢਾਬ, ਜਸਵਿੰਦਰ ਸਿੰਘ ਭਾਗੂ, ਭੁਪਿੰਦਰ ਸਿੰਘ, ਮਨਪ੍ਰੀਤ ਮਾਹਣੀਖੇੜਾ, ਜਸਕਰਨ ਮਾਹਣੀਖੇੜਾ, ਨਾਜਰ ਸਿੰਘ ਮਾਹਣੀਖੇੜਾ, ਵਿੱਕੀ ਮਾਣੀਖੇੜਾ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ |