02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵਿਧਵਾ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਤਹਿਤ ਪੰਜ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 20-07-2025
ਸਾਦਿਕ, 19 ਜੁਲਾਈ (ਗੁਰਭੇਜ ਸਿੰਘ ਚੌਹਾਨ)-ਵਿਧਵਾ ਹਰਦਿਆਲ ਕੌਰ ਪਤਨੀ ਸਵ: ਰਜਿੰਦਰ ਸਿੰਘ ਵਾਸੀ ਪਿੰਡ ਗੁੱਜਰ ਜ਼ਿਲ੍ਹਾ ਫ਼ਰੀਦਕੋਟ ਤਹਿਸੀਲ ਸਾਦਿਕ ਵਲੋਂ ਡਾਇਰੈਕਟਰ ਇਨਵੈਸਟੀਗੇਸ਼ਨ ਬਿਊਰੋ ਪੰਜਾਬ (ਚੰਡੀਗੜ੍ਹ) ਨੂੰ ਇਕ ਦਰਖਾਸਤ ਦਿੱਤੀ ਗਈ ਸੀ ਜਿਸ 'ਚ ਉਸ ਨੇ ਬਲਤੇਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੁਮਾਰਾ (ਫ਼ਰੀਦਕੋਟ), ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੱਕ ਸਵਾਹ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ, ਬਲਜੀਤ ਕੌਰ ਪੁੱਤਰੀ ਜਿਊਣ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਬਸੰਤ ਕਾਲੋਨੀ ਧੂਰੀ ਜ਼ਿਲ੍ਹਾ ਸੰਗਰੂਰ, ਅੰਮਿ੍ਤਪਾਲ ਸਿੰਘ ਗਵਾਹ ਤੇ ਜਸਪਾਲ ਸਿੰਘ ਗਵਾਹ ਵਾਸੀ ਨਾਮਲੂਮ ਵਿਰੁੱਧ ਉਸ ਦੀ ਜਾਇਦਾਦ ਨੂੰ ਫ਼ਰਜ਼ੀ ਦਸਤਾਵੇਜ਼ ਬਣਾ ਕੇ ਹੜੱਪਣ ਦੀ ਕੋਸ਼ਿਸ਼ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ | ਦੱਸਣਯੋਗ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਸਾਜਬਾਜ ਕਰਕੇ ਹਰਦਿਆਲ ਕੌਰ ਦੇ ਪਤੀ ਰਜਿੰਦਰ ਸਿੰਘ ਪੁੱਤਰ ਹੀਰਾ ਸਿੰਘ ਨਾਮਦਾਰ ਵਾਸੀ ਪਿੰਡ ਸਾਈਆਂ ਵਾਲਾ (ਫ਼ਿਰੋਜ਼ਪੁਰ) ਦੇ ਨਾਂਅ ਦੀ ਝੂਠੀ ਤੇ ਜਾਅਲੀ ਹੱਥ ਲਿਖਤ ਵਸੀਅਤ ਮਿਤੀ 27.02.2022 ਨੂੰ ਤਿਆਰ ਕੀਤੀ ਅਤੇ ਤਹਿਸੀਲਦਾਰ ਫ਼ਰੀਦਕੋਟ ਕੋਲ ਪੇਸ਼ ਕਰਕੇ ਵਿਰਾਸਤ ਦਾ ਇੰਤਕਾਲ ਮੁਤਨਾਜਾ ਕਰਵਾਇਆ ਹੈ | ਉਸ ਦੇ ਪਤੀ ਦੀ ਪਿੰਡ ਸਾਈਆਂ ਵਾਲਾ, ਮੁਮਾਰਾ ਤੇ ਪਿੰਡ ਗੁੱਜਰ 'ਚ 142 ਏਕੜ ਜ਼ਮੀਨ ਅਤੇ ਚੰਡੀਗੜ੍ਹ ਦੇ 9 ਸੈਕਟਰ ਵਿਚ ਇਕ ਕੋਠੀ ਹੈ ਜੋ ਮੇਰੇ ਪਤੀ ਨੇ 1.10.2019 ਨੂੰ ਇਕ ਰਜਿ: ਵਸੀਅਤ ਮੇਰੇ ਨਾਂਅ ਕਰਵਾ ਦਿੱਤੀ ਸੀ, ਕਿਉਂਕਿ ਉਨ੍ਹਾਂ ਦੇ ਇਕੋ ਇਕ ਕੁਆਰਾ ਬੇਟਾ ਜਸਪਾਲ ਸਿੰਘ ਸੀ, ਜਿਸ ਦੀ 18.02.2017 ਨੂੰ ਮੌਤ ਹੋ ਗਈ ਸੀ | ਉਸ ਦੇ ਪਤੀ ਦੀ ਵੀ 01.04.2022 ਨੂੰ ਮੌਤ ਹੋ ਚੁੱਕੀ ਹੈ | ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਜੋ ਫ਼ਰਜ਼ੀ ਵਸੀਅਤ 27.03.2022 ਨੂੰ ਤਿਆਰ ਕਰਵਾਈ ਗਈ ਹੈ ਉਹ ਜਲਾਲਾਬਾਦ ਪੱਛਮੀ ਦੇ ਅਨੀਸ਼ ਕੁਮਾਰ ਨੋਟਰੀ ਤੋਂ ਤਸਦੀਕ ਹੋਈ ਹੈ ਅਤੇ 01.09. 2023 ਨੂੰ ਸਬ ਰਜਿਸਟਰਾਰ ਧੂਰੀ ਤੋਂ ਰਜਿਸਟਰਡ ਕਰਵਾਈ ਗਈ ਹੈ | ਇਸ ਵਸੀਅਤ 'ਤੇ ਕਿਸੇ ਗਵਾਹ ਦਾ ਥਾਂ ਪਤਾ ਨਹੀਂ ਲਿਖਿਆ ਤੇ ਰਜਿੰਦਰ ਸਿੰਘ ਦੇ ਜਾਅਲੀ ਦਸਤਖਤਾਂ ਨੂੰ ਨੋਟਰੀ ਦੀ ਮੋਹਰ ਲਗਾ ਕੇ ਲੁਕਾਉਣ ਦਾ ਯਤਨ ਕੀਤਾ ਗਿਆ ਹੈ | ਹਰਦਿਆਲ ਕੌਰ ਦੀ ਇਸ ਦਰਖਾਸਤ 'ਤੇ ਪੁਲਿਸ ਵਿਭਾਗ ਵਲੋਂ ਪੂਰੀ ਜਾਂਚ ਪੜਤਾਲ ਕਰਨ ਉਪਰੰਤ ਮੁਕੱਦਮਾ ਬਾ ਜੁਰਮ 420, 406,120 ਬੀ, 465, 467, 468, 471 ਆਈ. ਪੀ. ਸੀ. ਬਰਖਿਲਾਫ ਬਲਤੇਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੁਮਾਰਾ (ਫ਼ਰੀਦਕੋਟ), ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੱਕ ਸਵਾਹ ਵਾਲਾ (ਫ਼ਾਜ਼ਿਲਕਾ), ਬਲਜੀਤ ਕੌਰ ਪਤਨੀ ਜਿਊਣ ਸਿੰਘ ਵਾਸੀ ਬਸੰਤ ਕਾਲੋਨੀ ਧੂਰੀ (ਸੰਗਰੂਰ), ਅੰਮਿ੍ਤਪਾਲ ਸਿੰਘ ਵਾਸੀ ਨਾਮਲੂਮ, ਜਸਪਾਲ ਸਿੰਘ ਵਾਸੀ ਨਾਮਲੂਮ ਵਿਰੁੱਧ ਥਾਣਾ ਸਾਦਿਕ ਵਿਖੇ ਦਰਜ ਕੀਤਾ ਗਿਆ ਹੈ | ਅਗਲੀ ਕਾਰਵਾਈ ਜਾਰੀ ਹੈ |
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ 'ਚ ਤੀਜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।