02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ 'ਚ ਤੀਜ ਮੇਲਾ ਕਰਵਾਇਆ

ਅਜੀਤ ਡੈਸਕ 20-07-2025
ਜੈਤੋ, 19 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਤੀਜ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ | ਪ੍ਰੋਗਰਾਮ ਦੌਰਾਨ ਸਕੂਲ ਦੀ ਪ੍ਰੰਬਧਕੀ ਕਮੇਟੀ ਦਾ ਸਕੂਲ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਦੁਆਰਾ ਹਰਿਆਲੀ ਤੀਜ ਦੇ ਮੌਕੇ 'ਤੇ ਬੂਟੇ ਲਗਾਏ ਗਏ | ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਸਤੂਤੀ ਨਾਲ ਕੀਤੀ ਗਈ ਤੇ ਵੱਖ-ਵੱਖ ਸੱਭਿਆਚਰਕ ਵੰਨਗੀਆਂ, ਜਿਵੇਂ ਗਿੱਧਾ, ਭੰਗੜਾ, ਲੋਕ ਗੀਤ, ਗੀਤ, ਡਾਂਸ ਆਦਿ ਪੇਸ਼ ਕੀਤੇ | ਇਸ ਤੋਂ ਇਲਾਵਾ ਡਿਊਟ ਡਾਂਸ, ਮਿਸ ਤੀਜ ਅਤੇ ਮਿਸਿਜ਼ ਤੀਜ ਦੇ ਮੁਕਾਬਲੇ ਵੀ ਕਰਵਾਏ ਗਏ | ਡਿਊਟ ਡਾਂਸ 'ਚ ਪਹਿਲਾ, ਦੂਜਾ, ਤੀਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਤੋਹਫ਼ਾ ਦੇ ਕੇ ਸਨਮਾਨ ਦਿੱਤਾ ਅਤੇ ਮਿਸ ਤੀਜ ਮਹਿਕ (+1 ਨਾਨ ਮੈਡੀਕਲ ਜਮਾਤ) ਤੇ ਮਿਸਿਜ ਤੀਜ ਸੀਮਾ ਸ਼ਰਮਾ ਨੂੰ ਚੁਣਿਆ ਗਿਆ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਖਜ਼ਾਨਚੀ ਅਨਿਲ ਬਾਂਸਲ, ਸਹਿ ਸਕੱਤਰ ਪੰਕਜ ਸਿੰਗਲਾ, ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ, ਮੈਂਬਰਜ਼ ਸਾਹਿਲ ਮਿੱਤਲ, ਦੀਪਾਂਸ਼ੂ ਗੋਇਲ, ਰਿੰਕੂ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਸਰਸਵਤੀ ਜੀਨੀਅਸ ਸਕੂਲ ਦੇ ਪਿ੍ੰਸੀਪਲ ਗਗਨਦੀਪ ਕੌਰ, ਸਰਸਵਤੀ ਪਲੇਅ ਵੇ ਦੇ ਪਿ੍ੰਸੀਪਲ ਵਨੀਤਾ ਮਿੱਤਲ, ਪਿ੍ੰਸੀਪਲ ਕੁਸਮ ਕਾਲੜਾ ਤੇ ਸਮੂਹ ਸਟਾਫ਼ ਮÏਜੂਦ ਸੀ |
ਪਿਛਲੀ ਖ਼ਬਰ ਵਿਧਵਾ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਤਹਿਤ ਪੰਜ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋ 'ਚ ਗੁਰੂ ਹਰਿਕਿ੍ਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।