04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮਹਾਂਮਾਈ ਦੇ ਪਵਿੱਤਰ ਵਿਸ਼ਾਲ ਝੰਡਿਆਂ ਦੀ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 18-07-2025
ਫ਼ਰੀਦਕੋਟ, 17 ਜੁਲਾਈ (ਸਤੀਸ਼ ਬਾਗ਼ੀ)-ਮਾਂ ਚਿੰਤਪੁਰਨੀ ਝੰਡਾ ਵੈਲਫ਼ੇਅਰ ਸੁਸਾਇਟੀ ਵਲੋਂ ਸਮੂਹ ਭਜਨ ਮੰਡਲੀਆਂ, ਧਾਰਮਿਕ ਸੰਸਥਾਵਾਂ ਤੇ ਸਮੂਹ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਹਾਂਮਾਈ ਦੇ ਪਵਿੱਤਰ ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਸੰਬੰਧ 'ਚ ਡਾ. ਦਾਨਿਸ਼ ਜਿੰਦਲ, ਤਰਸੇਮ ਕਟਾਰੀਆ, ਕਿ੍ਸ਼ਨ ਗੋਇਲ, ਲਲਿਤ ਕੱਕੜ, ਅਨੁਜ ਗੁਪਤਾ, ਰਾਜਨ ਠਾਕੁਰ, ਗੁਰਪ੍ਰੀਤ ਸਿੰਘ, ਟੋਨੀ ਵਧਵਾ, ਸੁਰਿੰਦਰ ਕੁਮਾਰ ਬਜਾਜ, ਰਾਜੀਵ ਗੋੜ, ਪ੍ਰਵੀਨ ਸੱਚਰ, ਸੁਰੇਸ਼ ਗੋਇਲ, ਦਿਨੇਸ਼ ਗੁਪਤਾ, ਸਤੀਸ਼ ਕੁਮਾਰ ਗਰੋਵਰ, ਰਮੇਸ਼ ਗੇਰਾ, ਮਹੇਸ਼ ਕੁਮਾਰ, ਸੰਜੀਵ ਕੁਮਾਰ ਵਿੱਕੀ, ਭੂਸ਼ਨ ਬਾਂਸਲ, ਦਰਸ਼ਨ ਲਾਲ ਚੁੱਘ, ਡਾ. ਬਲਜੀਤ ਸ਼ਰਮਾ, ਪ੍ਰਦੀਪ ਕਟਾਰੀਆ ਤੇ ਪਿਊਸ਼ ਬਾਂਸਲ ਤੋਂ ਇਲਾਵਾ ਕਈ ਹੋਰ ਸ਼ਰਧਾਲੂਆਂ ਨੇ ਪੂਜਾ ਕਰਨ ਦੀ ਰਸਮ ਅਦਾ ਕੀਤੀ | ਇਸ ਤੋਂ ਉਪਰੰਤ ਸਮੂਹ ਭਜਨ ਮੰਡਲੀਆਂ ਵਲੋਂ ਪੱਕੇ ਭਜਨ ਗਾਏ ਗਏ | ਵਿਸ਼ਾਲ ਸ਼ੋਭਾ ਯਾਤਰਾ ਨੂੰ ਅਨੰਤ ਸ੍ਰੀ ਵਿਭੂਸ਼ਤ ਮਹਾਂਮੰਡਲੇਸ਼ਵਰ 1008 ਸਵਾਮੀ ਸ੍ਰੀ ਕਮਲਾਨੰਦ ਗਿਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਮਹੰਤ ਵਿਜੇ ਸ਼ਰਮਾ ਪ੍ਰਧਾਨ ਜਾਗਰਣ ਮੰਚ ਪੰਜਾਬ ਨੇ ਦੱਸਿਆ ਕਿ ਵੱਖ ਵੱਖ ਸਮਾਜਿਕ, ਧਾਰਮਿਕ ਤੇ ਵਪਾਰਕ ਅਦਾਰਿਆਂ ਵਲੋਂ ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਇਸ ਸ਼ੋਭਾ ਯਾਤਰਾ ਦੇ ਲਈ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਸ਼ੋਭਾ ਯਾਤਰਾ ਕਿਲਾ ਚੌਕ ਤੋਂ ਸ਼ੁਰੂ ਹੋ ਕੇ ਹੁੱਕੀ ਚੌਕ, ਮੇਨ ਬਾਜ਼ਾਰ, ਘੰਟਾ ਘਰ ਚੌਕ ਅਤੇ ਮੁਹੱਲਾ ਸੇਠੀਆਂ ਤੋਂ ਹੁੰਦੀ ਹੋਈ ਕਿਲਾ ਚੌਕ ਵਿਖੇ ਸਮਾਪਤ ਹੋਵੇਗੀ | ਸਮਾਗਮ ਦਾ ਮੰਚ ਸੰਚਾਲਨ ਰਿਸ਼ੀ ਦੇਸ ਰਾਜ ਸ਼ਰਮਾ ਨੇ ਕੀਤਾ | ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਬੈਂਡ ਪਾਰਟੀਆਂ ਧਾਰਮਿਕ ਧੁੰਨਾਂ ਪੇਸ਼ ਕਰ ਰਹੀਆਂ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪਵਿੱਤਰ ਮਾਤਾ ਜੀ ਦੀ ਜੋਤ ਦੇ ਨਤਮਸਤਕ ਹੋ ਰਹੇ ਸਨ | ਇਸ ਮੌਕੇ ਵੱਖ-ਵੱਖ ਦੇਵੀ ਦੇਵਤਿਆਂ ਦੀਆਂ ਧਾਰਮਿਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਆਪਣੀਆਂ ਕਲਾ ਦੇ ਜੋਹਰ ਵਿਖਾਏ ਗਏ ਤੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕੀਤਾ | ਇਸ ਮੌਕੇ ਰਾਕੇਸ਼ ਮੌਂਗਾ, ਐਡਵੋਕੇਟ ਰਾਜ ਕੁਮਾਰ ਗੁਪਤਾ, ਮਹੰਤ ਕੁਲਦੀਪ ਗੋਰਾ, ਬੰਟੀ ਦੀਵਾਨਾ, ਕੌਸ਼ਿਲ ਪ੍ਰਸ਼ਾਦ, ਦੀਪਕ ਕੁਮਾਰ ਦੀਪਾ, ਜਰਪਾਲ ਮੌਂਗਾ, ਲਖਵੀਰ ਲੱਖਾ, ਇੰਦਰਜੀਤ ਸਿੰਘ ਅਤੇ ਕਿ੍ਸ਼ਨ ਕੁਮਾਰ ਆਦਿ ਹਾਜ਼ਰ ਸਨ | ਸ਼ੋਭਾ ਯਾਤਰਾ ਨੂੰ ਸਫ਼ਲ ਬਣਾਉਣ 'ਚ ਸਿਟੀ ਟ੍ਰੈਫ਼ਿਕ ਪੁਲਿਸ ਅਤੇ ਸ੍ਰੀ ਦੁਰਗਾ ਸੇਵਾ ਦਲ ਵਲੋਂ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਗਿਆ |
ਪਿਛਲੀ ਖ਼ਬਰ ਰੇਲਵੇ ਲਾਈਨਾਂ ਦੇ ਨਾਲ ਕੂੜਾ ਡੰਪ ਚੁੱਕਣ ਗਈ ਠੇਕੇਦਾਰ ਦੀ ਟੀਮ ਰੇਲਵੇ ਅਧਿਕਾਰੀਆਂ ਵਲੋਂ ਇਤਰਾਜ ਜਤਾਉਣ 'ਤੇ ਟੀਮ ਹੋਈ... ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਦੇ ਲੋਹੇ ਦੇ ਪੋਲ ਨਾਲ ਵੱਜੀ ਪ੍ਰਾਈਵੇਟ ਸਕੂਲ ਦੀ ਵੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।