04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੁਲਿਸ ਨੇ ਦਬੋਚੇ

ਅਜੀਤ ਡੈਸਕ 18-07-2025
ਕੋਟਕਪੂਰਾ, 17 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ 'ਚ ਨੇੜੇ ਬੱਸ ਅੱਡਾ ਪਿੰਡ ਸੰਧਵਾਂ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਨਵਰਿੰਦਰ ਸਿੰਘ, ਆਕਾਸ਼ਦੀਪ ਸਿੰਘ, ਰਾਜਵਿੰਦਰ ਸਿੰਘ ਪਿੰਡ ਸੰਧਵਾਂ, ਜਤਿੰਦਰ ਮਾਲੀ ਵਾਸੀ ਪਿੰਡ ਹਰੀਨੌਂ ਤੇ ਅਜੇ ਕੁਮਾਰ ਵਾਸੀ ਕੋਟਕਪੂਰਾ, ਜੋ ਕਿ ਜਤਿੰਦਰ ਮਾਲੀ ਇਸ ਗਰੋਹ ਦਾ ਸਰਗਨਾ ਹੈ | ਉਕਤਾਨ ਸਾਰੇ ਵਿਅਕਤੀ ਨਸ਼ਾ ਕਰਨ ਤੇ ਵੇਚਣ ਦੇ ਆਦੀ ਹਨ, ਜੋ ਪਿੰਡ ਸੰਧਵਾਂ ਤੋਂ ਜਲਾਲੇਆਣਾ ਰੋਡ ਬਾਹੱਦ ਪਿੰਡ ਸੰਧਵਾਂ ਕੱਸੀ ਦੀ ਪਟੜੀ ਨਾਲ ਖ਼ਾਲੀ ਜਗ੍ਹਾ ਵਿਚ ਬੈਠੇ ਹਨ ਤੇ ਰਾਹਗੀਰਾਂ ਪਾਸੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਪਾਸ ਮਾਰੂ ਹਥਿਆਰ ਹਨ | ਜੇਕਰ ਇਨ੍ਹਾਂ 'ਤੇ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹ ਰੰਗੇ ਹੱਥੀ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਇਨ੍ਹਾਂ ਕੋਲੋਂ 1 ਕੋਹਾੜੀ, 1 ਖੰਡਾ ਲੋਹਾ, 2 ਲੱਕੜੀ ਡੰਡੇ, 1 ਸਰੀਆ ਬਰਾਮਦ ਕੀਤਾ ਹੈ | ਇਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਚਹਿਲ ਰੋਡ 'ਤੇ ਰੇਲਵੇ ਫ਼ਾਟਕ 'ਤੇ ਟ੍ਰੈਫਿਕ ਮੁਲਾਜ਼ਮ ਦੀ ਘਾਟ ਕਾਰਨ ਹੁੰਦੀ ਪ੍ਰੇਸ਼ਾਨੀ ਜਲਦੀ ਨਿਕਲਣ ਲਈ ਗਲਤ ਸਾਈਡ ਤੋ... ਅਗਲੀ ਖ਼ਬਰ ਗੁੱਡ ਮੌਰਨਿੰਗ ਕਲੱਬ ਨੇ ਦੱਸੀਆਂ ਸਪੀਕਰ ਸੰਧਵਾਂ ਨੂੰ ਜਨਤਕ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।