04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁੱਡ ਮੌਰਨਿੰਗ ਕਲੱਬ ਨੇ ਦੱਸੀਆਂ ਸਪੀਕਰ ਸੰਧਵਾਂ ਨੂੰ ਜਨਤਕ ਸਮੱਸਿਆਵਾਂ

ਅਜੀਤ ਡੈਸਕ 18-07-2025
ਕੋਟਕਪੂਰਾ, 17 ਜੁਲਾਈ (ਮੋਹਰ ਸਿੰਘ ਗਿੱਲ)-ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ ਦੀ ਅਗਵਾਈ ਵਿਚ ਗੁੱਡ ਮੌਰਨਿੰਗ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਮੁਲਾਕਾਤ ਕਰਕੇ ਮੰਗ-ਪੱਤਰ ਸੌਂਪਿਆ | ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਪੀਕਰ ਸੰਧਵਾਂ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਸਮੇਤ ਸ਼ਹਿਰ 'ਚੋਂ ਲੰਘਦੀਆਂ ਮੁੱਖ ਅਤੇ ਸੰਪਰਕ ਸੜਕਾਂ 'ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਟੈ੍ਰਫਿਕ ਸਮੱਸਿਆ ਦੀ ਹਾਲਤ ਐਨੀ ਗੰਭੀਰ ਹੋ ਗਈ ਹੈ ਕਿ ਅਕਸਰ ਬਾਜ਼ਾਰਾਂ ਅਤੇ ਉਕਤ ਸੜਕਾਂ 'ਤੇ ਐਂਬੂਲੈਂਸ, ਸਕੂਲੀ ਬੱਸਾਂ ਸਮੇਤ ਹੋਰ ਵਾਹਨ ਅਤੇ ਫ਼ਾਇਰ ਬਿਗ੍ਰੇਡ ਦੀਆਂ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਗੱਡੀਆਂ ਵੀ ਟੈ੍ਰਫਿਕ ਜਾਮ ਵਿਚ ਫਸ ਜਾਂਦੀਆਂ ਹਨ | ਕੁਝ ਦੁਕਾਨਦਾਰਾਂ ਨੇ ਵੱਡੇ ਵੱਡੇ ਜਨਰੇਟਰ ਸਰਕਾਰੀ ਥਾਵਾਂ 'ਤੇ ਰੱਖ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਕਈ ਦੁਕਾਨਦਾਰ ਆਪਣੇ ਬੋਰਡ ਲਾ ਕੇ 5-6 ਫੁੱਟ ਜਗਾ ਰੋਕ ਲੈਂਦੇ ਹਨ | ਐਨ. ਆਰ. ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ ਤੇ ਮੀਤ ਪ੍ਰਧਾਨ ਰਵਿੰਦਰਪਾਲ ਕੋਛੜ ਨੇ ਦੱਸਿਆ ਕਿ ਆਮ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੀਆਂ ਥੜੀਆਂ ਅਤੇ ਥੜੇ ਬਹੁਤ ਗਲਤ ਢੰਗ ਨਾਲ ਬਣਾਏ ਗਏ ਹਨ, ਜਿਸ ਨਾਲ ਨਾਲੀ-ਨਾਲੇ ਦੀ ਸਫਾਈ ਕਰਨ ਤੋਂ ਇਲਾਵਾ ਸੜਕ ਦਾ ਕਾਫੀ ਹਿੱਸਾ ਰੋਕਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ | ਸਪੀਕਰ ਸੰਧਵਾਂ ਨੇ ਉਕਤ ਸਮੱਸਿਆ ਜਲਦੀ ਹੱਲ ਕਰਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਕੱਕੜ, ਸੁਖਵਿੰਦਰ ਸਿੰਘ ਬਾਗੀ, ਸੁਰਜੀਤ ਕੁਮਾਰ ਬੱਤਰਾ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਹਰਦੀਪ ਸਿੰਘ ਫਿੱਡੂ ਭਲਵਾਨ, ਜੋਗਿੰਦਰ ਸਿੰਘ ਜੋਗਾ ਮੱਕੜ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਨਵਨੀਤ ਸਿੰਘ ਸੋਨੂੰ ਸੇਠੀ, ਮਨਤਾਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੁਲਿਸ ਨੇ ਦਬੋਚੇ ਅਗਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਨੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।