04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਨੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ

ਅਜੀਤ ਡੈਸਕ 18-07-2025
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਉੱਦਮ ਕਲੱਬ ਜੈਤੋ ਦੇ ਪ੍ਰਧਾਨ ਗੁਰਜੰਗ ਸਿੰਘ ਅਤੇ ਪ੍ਰੈਸ ਸਕੱਤਰ ਪ੍ਰਮੋਦ ਧੀਰ ਨੇ ਦੱਸਿਆ ਕਿ ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫ਼ਾਊਾਡੇਸ਼ਨ ਦੇ ਸਹਿਯੋਗ ਨਾਲ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਵਲੋਂ ਆਪਣੇ 105ਵੇਂ ਸਥਾਪਨਾ ਦਿਵਸ 'ਤੇ ਖੇਡ ਸਟੇਡੀਅਮ ਜੈਤੋ ਦੇ ਬਾਹਰ 105 ਬੂਟੇ ਲਗਵਾਏ ਗਏ | ਬੂਟੇ ਲਗਾਉਣ ਦੀ ਰਸਮ ਉੱਦਮ ਕਲੱਬ ਜੈਤੋ ਦੇ ਪ੍ਰਧਾਨ ਚੇਅਰਮੈਨ ਰੇਸ਼ਮ ਸਿੰਘ ਬਰਾੜ, ਮੀਤ ਪ੍ਰਧਾਨ ਜਗਦੇਵ ਸਿੰਘ ਢੱਲਾ, ਸੀਨੀਅਰ ਮੀਤ ਪ੍ਰਧਾਨ ਭਿੰਦਰ ਸਿੰਘ ਬਰਾੜ, ਸਕੱਤਰ ਸਵਰਨਜੀਤ ਸਿੰਘ, ਸਹਾਇਕ ਜਰਨਲ ਸਕੱਤਰ ਇੰਦਰਜੀਤ ਸਿੰਘ, ਸਹਾਇਕ ਖਜ਼ਾਨਚੀ ਜਗਜੀਤ ਸਿੰਘ, ਸਲਾਹਕਾਰ ਕੁਲਵੀਰ ਸਿੰਘ, ਸੁਰਿੰਦਰਪਾਲ ਸਿੰਘ, ਮੈਂਬਰ ਤੀਰਥ ਸਦਿਓੜਾ, ਸੱਤਪਾਲ ਸਿੰਘ ਸਦਿਓੜਾ, ਬਲਿਹਾਰ ਫ਼ਾਊਾਡੇਸ਼ਨ ਤੋਂ ਰਾਜਬਿੰਦਰ ਸਿੰਘ ਰਾਜਾ, ਜਸਮਨ ਢੱਲਾ, ਅਵਤਾਰ ਆਦਿ ਨੇ ਅਦਾ ਕੀਤੀ ਅਤੇ ਇਨ੍ਹਾਂ ਬੂਟਿਆਂ ਨੂੰ ਸੰਭਾਲ ਕਰਕੇ ਪਾਣੀ ਆਦਿ ਪਾ ਕੇ ਪਾਲਣ ਦਾ ਵੀ ਵਾਅਦਾ ਕੀਤਾ | ਇਸ ਮੌਕੇ ਰਮਨਦੀਪ ਸਿੰਘ, ਡਿਪਟੀ ਜਰਨਲ ਸੈਕਟਰੀ ਇੰਦਰਜੀਤ ਸਿੰਘ, ਅਸਿਸਟੈਂਟ ਜਰਨਲ ਸੈਕਟਰੀ ਪੰਕਜ ਕੁਮਾਰ, ਰੀਜ਼ਨਲ ਸੈਕਟਰੀ ਮਨਦੀਪ ਸਵਾਮੀ, ਰਿਜ਼ਨਲ ਸੈਕਟਰੀ ਨਵਨੀਤ ਕੁਮਾਰ ਜ਼ੋਨਲ ਸੈਕਟਰੀ ਜਸਵੀਰ ਜੱਸੀ ਜੋਨਲ ਸੈਕਟਰੀ ਉਪਕਰਨ ਬਰਾੜ, ਆਰਗੇਨਾਈਜ਼ਿੰਗ ਸੈਕਟਰੀ ਸੁਰਜੀਤ ਸਿੰਘ ਸਿੱਧੂ, ਆਰਗੇਨਾਈਜ਼ਿੰਗ ਸੈਕਟਰੀ ਜਸਪਾਲ ਸਿੰਘ, ਆਰਗੇਨਾਈਜ਼ਿੰਗ ਸੈਕਟਰੀ ਹਰੀ ਕ੍ਰਿਸ਼ਨ, ਸਰਕਲ ਡੈਲੀਗੇਟ ਜਗਤਾਰ ਸਿੰਘ ਬੁੱਟਰ, ਸਰਕਲ ਡੈਲੀਗੇਟ ਅਨਿਲ ਕੁਮਾਰ, ਪਰਮਜੀਤ ਸਿੰਘ, ਨਿਤਿਨ ਕੁਮਾਰ, ਬਲਰਾਜ, ਬੂਟਾ ਸਿੰਘ, ਅਤਰ ਸਿੰਘ, ਜਤਿਨ ਅਰੋੜਾ, ਅਵਤਾਰ ਸਿੰਘ ਤਾਰੀ, ਸੰਦੀਪ ਨਾਰੰਗ, ਅਵਤਾਰ ਬਬਲੂ, ਗੁਰਤੇਜ ਸਿੰਘ, ਲਵਿਸ਼ ਕਾਲੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁੱਡ ਮੌਰਨਿੰਗ ਕਲੱਬ ਨੇ ਦੱਸੀਆਂ ਸਪੀਕਰ ਸੰਧਵਾਂ ਨੂੰ ਜਨਤਕ ਸਮੱਸਿਆਵਾਂ ਅਗਲੀ ਖ਼ਬਰ ਬਾਜਾਖਾਨਾ ਵਿਖੇ ਸੇਵਾ ਕੇਂਦਰ ਬਾਰਿਸ਼ ਦੇ ਪਾਣੀ 'ਚ ਘਿਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।