ਪੰਜਗਰਾਈਾ ਕਲਾਂ, 16 ਜੁਲਾਈ (ਕੁਲਦੀਪ ਸਿੰਘ ਗੋਂਦਾਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ ਵਿਖੇ ਕੀਤੀ ਮੀਟਿੰਗ ਦੌਰਾਨ ਸਕੂਲ ਦੀ ਪ੍ਰਬੰਧਕੀ ਕਮੇਟੀ ਚੋਣ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਵਿਕਾਸ ਕੁਮਾਰ ਅਰੋੜਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਜਸਵਿੰਦਰ ਕੌਰ ਨੂੰ ਚੇਅਰਮੈਨ, ਵਾਈਸ ਚੇਅਰਮੈਨ ਹਰਨੇਕ ਸਿੰਘ ਠੇਕੇਦਾਰ, ਸਕੱਤਰ ਵਿਕਾਸ ਕੁਮਾਰ ਅਰੋੜਾ, ਸਿੱਖਿਆ ਮਾਹਿਰ ਕਰਮਜੀਤ ਸਿੰਘ ਨਿਯੁਕਤ ਕੀਤਾ ਗਿਆ | ਗੁਰਦੀਪ ਕੌਰ, ਗੀਤਾ ਰਾਣੀ, ਸੁਖਜੀਤ ਕੌਰ, ਪ੍ਰਵੀਨ ਕੌਰ, ਬਲਦੇਵ ਸਿੰਘ, ਕੁਲਵਿੰਦਰ ਕੌਰ, ਅਰਸ਼ਦੀਪ ਕੌਰ, ਕਰਮਜੀਤ ਕੌਰ, ਸੁਖਪ੍ਰੀਤ ਕੌਰ, ਬਲਜੀਤ ਕੌਰ, ਗੁਰਦੀਪ ਸਿੰਘ ਨੂੰ ਮੈਂਬਰ ਚੁਣਿਆਂ ਗਿਆ | ਇਸ ਮੌਕੇ ਪ੍ਰੋਫੈਸਰ ਆਤਮਾ ਸਿੰਘ, ਸਰਪੰਚ ਬਲਦੇਵ ਸਿੰਘ ਤੇ ਹਾਕਮ ਸਿੰਘ ਪੰਚ ਆਦਿ ਹਾਜ਼ਰ ਸਨ |