ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਸਮੇਂ-ਸਮੇਂ 'ਤੇ ਬਣੀਆਂ ਰਾਜ ਸਰਕਾਰਾਂ ਦਾ ਰਾਜ ਦੇਖਿਆ ਹੈ ਅਤੇ ਕਿਸੇ ਵੀ ਰਾਜ ਸਰਕਾਰ ਨੇ ਕਦੇ ਵੀ ਪੰਜਾਬ ਦੇ ਲੋਕਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਦੀ ਵਰਤੋਂ ਕਰਕੇ ਸੱਤਾ ਹਾਸਲ ਕਰਕੇ ਆਪਣੇ ਖ਼ਜ਼ਾਨੇ ਭਰੇ ਹਨ | ਇਸ ਲਈ ਅੱਜ ਪੰਜਾਬ ਦੀ ਆਰਥਿਕ ਹਾਲਤ ਵਿਗੜ ਗਈ ਹੈ ਅਤੇ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਬੱਚੇ ਰੁਜ਼ਗਾਰ ਲਈ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਰਹੇ ਹਨ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਖ਼ਰਾਬ ਹੈ | ਉਪਰੋਕਤ ਵਿਚਾਰ ਜ਼ੋਨਲ ਇੰਚਾਰਜ ਡਾ. ਅਰੁਣ ਚਤੁਰਵੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਵਿਚ ਬਣਾਏ ਜਾ ਰਹੇ ਭਾਜਪਾ ਭਵਨ ਦਾ ਨਿਰੀਖਣ ਕਰਦੇ ਹੋਏ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਪੰਜਾਬ ਵਿਚ ਭਾਜਪਾ ਭਵਨਾਂ ਦੇ ਸੂਬਾ ਕੋਆਰਡੀਨੇਟਰ ਮੋਹਨ ਲਾਲ ਸੇਠੀ, ਭਾਜਪਾ ਸੂਬਾ ਕੈਸ਼ੀਅਰ ਗੁਰਦੇਵ ਦੇਵੀ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਭਾਜਪਾ ਜਨਰਲ ਸਕੱਤਰ ਰਾਹੁਲ ਗਰਗ, ਡਾ. ਸ਼ਾਮ ਸੁੰਦਰ ਗਰਗ, ਰਾਧੇਸ਼ ਸਿੰਗਲ, ਭਾਜਪਾ ਆਈ.ਟੀ. ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਭਾਜਪਾ ਯੁਵਾ ਮੋਰਚਾ ਦੇ ਕਸ਼ਿਸ਼ ਧਮੀਜਾ, ਸੂਬੇ ਵਿਚ ਬਣ ਰਹੀਆਂ ਭਾਜਪਾ ਦੀਆਂ ਇਮਾਰਤਾਂ, ਆਰਕੀਟੈਕਟ ਮਨੋਜ ਜੱਗੀ, ਪੂਨਮ ਜੱਗੀ, ਪੰਕਜ ਬਾਂਸਲ ਆਦਿ ਮੌਜੂਦ ਸਨ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਭਾਜਪਾ ਦੇ ਬਣ ਰਹੀਆਂ ਇਮਾਰਤਾਂ ਦੇ ਜ਼ੋਨਲ ਇੰਚਾਰਜ ਡਾ. ਅਰੁਣ ਚਤੁਰਵੇਦੀ ਦਾ ਮੋਗਾ ਪਹੁੰਚਣ 'ਤੇ ਸਵਾਗਤ ਕੀਤਾ | ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਵੀ ਜ਼ੋਨਲ ਇੰਚਾਰਜ ਡਾ. ਅਰੁਣ ਚਤੁਰਵੇਦੀ ਦਾ ਮੋਗਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ |