ਕੋਟਕਪੂਰਾ, 15 ਜੁਲਾਈ (ਨਿੱਜੀ ਪੱਤਰ ਪ੍ਰੇਰਕ)-ਵਿੱਦਿਅਕ ਸੰਸਥਾ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਾਵਾਂ ਦੇ ਬੰਧਨ ਦਾ ਸਨਮਾਨ ਕਰਦੇ ਹੋਏ ਹਰੇ ਭਰੇ ਕੰਮ ਵਿਚ ਯੋਗਦਾਨ ਪਾਉਂਦਿਆਂ ਸਕੂਲ ਅਤੇ ਆਸ-ਪਾਸ ਦੀ ਜਗ੍ਹਾ 'ਤੇ ਪੌਦੇ ਲਾਏ | 'ਏਕ ਪੇੜ ਮਾਂ ਕੇ ਨਾਮ, ਵਾਤਾਵਰਨ ਦੀ ਰੱਖਿਆ ਕਰੇ' ਵਰਗੇ ਜਾਣਕਾਰੀ ਭਰਪੂਰ ਚਾਰਟਸ ਤਿਆਰ ਕਰਕੇ ਸਰਗਰਮੀ ਨਾਲ ਇਸ ਮੁਹਿੰਮ 'ਚ ਹਿੱਸਾ ਲਿਆ | ਪਿ੍ੰਸੀਪਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਆਪਣੀਆਂ ਮਾਵਾਂ ਦੇ ਨਾਮ ਇਕ-ਇਕ ਪੌਦਾ ਲਗਾਉਣਾ ਚਾਹੀਦਾ ਹੈ | ਸਾਡਾ ਫਰਜ਼ ਬਣਦਾ ਕਿ ਆਪਣੀਆਂ ਮਾਵਾਂ ਦੇ ਨਾਮ ਬੂਟਾ ਲਗਾ ਕੇ ਉਸ ਦੀ ਚੰਗੇ ਤਰੀਕੇ ਨਾਲ ਦੇਖਭਾਲ ਕਰੀਏ, ਤਾਂ ਕਿ ਉਹ ਪੌਦਾ ਵੱਡਾ ਹੋ ਕੇ ਸੰਘਣੀ ਛਾਂ ਦੇ ਸਕੇ | ਉਨ੍ਹਾਂ ਇਸ ਮੁਹਿੰਮ ਨਾਲ ਹਰੇਕ ਪਰਿਵਾਰ ਨੂੰ ਜੁੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਨਤਕ ਭਾਗੀਦਾਰੀ ਨਾਲ ਅਸੀਂ ਇਸ ਨੂੰ ਸਫ਼ਲ ਕਰ ਸਕਦੇ ਹਾਂ | ਪੌਦੇ ਲਾਉਣ 'ਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ |