23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹੈੱਡ ਪੋਸਟ ਆਫ਼ਿਸ ਦੇ ਮੁਲਾਜ਼ਮਾਂ ਨੇ ਭਾਰਤ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 16-07-2025
ਫ਼ਰੀਦਕੋਟ, 15 ਜਲਾਈ (ਸਤੀਸ਼ ਬਾਗ਼ੀ)-ਸਥਾਨਕ ਹੈੱਡ ਪੋਸਟ ਆਫ਼ਿਸ ਵਿਚ ਪੋਸਟਲ ਡਿਪਾਰਟਮੈਂਟ ਦੇ ਮੁਲਾਜ਼ਮਾਂ ਵਲੋਂ ਭਾਰਤ ਸਰਕਾਰ ਦੇ ਖ਼ਿਲਾਫ਼ ਵਿਰੋਧ ਦਰਜ ਕਰਨ ਲਈ ਆਪਣੀ ਆਪਣੀ ਬਾਂਹ ਉੱਪਰ ਕਾਲੀ ਪੱਟੀ ਬੰਨ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਰਤ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਦਾ ਭਰਪੂਰ ਵਿਰੋਧ ਕੀਤਾ ਗਿਆ | ਇੱਥੇ ਮੌਜੂਦ ਸਾਰੇ ਸਾਥੀਆਂ ਦੇ ਨਾਲ ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਕਲਾਸ ਤੀਜਾ ਦੇ ਡਵੀਜ਼ਨਲ ਸੈਕਟਰੀ ਜਸਵਿੰਦਰ ਸਿੰਘ ਮਨਚੰਦਾ, ਪੋਸਟਮੈਨ ਯੂਨੀਅਨ ਦੇ ਡਵੀਜ਼ਨਲ ਸੈਕਟਰੀ ਸੁਭਾਸ਼ ਸੇਠੀ ਅਤੇ ਬੀ.ਪੀ.ਈ.ਏ. ਦੀ ਪ੍ਰਧਾਨ ਸੰਤੋਸ਼ ਰਾਣੀ ਨੇ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ | ਜਸਵਿੰਦਰ ਸਿੰਘ ਮਨਚੰਦਾ ਨੇ ਕਿਹਾ ਕਿ ਬਜਟ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਅਜੇ ਤੱਕ 8ਵੇ ਪੇ ਕਮਿਸ਼ਨ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ, ਜਿਸ ਕਰਕੇ ਹੁਣ ਸਾਰੇ ਮੁਲਾਜ਼ਮਾਂ ਨੂੰ ਇਕੱਠੇ ਹੋ ਕੇ ਇਸ ਸਰਕਾਰ ਕੋਲੋਂ ਆਪਣੇ ਹੱਕ ਲੈਣ ਲਈ ਲੜਨਾ ਪਵੇਗਾ ਅਤੇ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਨੀਤੀਆਂ ਬਹੁਤ ਹੀ ਮਾਰੂ ਹਨ, ਜਿਸ ਵਿਚ ਹੁਣ ਦੇਸ਼ ਦੇ ਕਈ ਭਾਗਾਂ ਵਿਚ ਆਈ.ਡੀ.ਸੀ. ਸੈਂਟਰ ਖੋਲ੍ਹ ਕੇ ਡਿਪਾਰਟਮੈਂਟ ਦੇ ਵਿਚੋਂ ਮੁਲਾਜ਼ਮਾਂ ਦੀ ਛਾਂਟੀ ਕਰਨੀ ਸ਼ੁਰੂ ਕੀਤੀ ਗਈ ਹੈ ਅਤੇ ਬਹੁਤ ਸਾਰੇ ਹਿੱਸੇ ਨੂੰ ਇਕ ਦੂਜੇ ਵਿਚ ਮਰਜ਼ ਕਰਕੇ ਆਉਣ ਵਾਲੇ ਸਮੇਂ ਵਿਚ ਪ੍ਰਾਈਵੇਟ ਸੈਕਟਰ ਵੱਲ ਵਧ ਰਹੀ ਹੈ, ਜਿਸ ਲਈ ਸਭ ਨੂੰ ਰਲ ਕੇ ਇਨ੍ਹਾਂ ਦਾ ਵਿਰੋਧ ਕਰਨਾ ਪਵੇਗਾ | ਜਸਵਿੰਦਰ ਸਿੰਘ ਮਨਚੰਦਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀਯ ਪੋਸਟਲ ਯੂਨੀਅਨ ਦੇ ਸੱਦੇ ਉਪਰ ਸਾਰੇ ਡਵੀਜ਼ਨਲ ਆਫਿਸ ਵਿਚ ਧਰਨੇ ਵੀ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਇਕ ਦਿਨ ਦੀ ਹੜਤਾਲ ਅਤੇ ਫ਼ਿਰ ਅਗਸਤ ਤੋਂ ਅਣਮਿੱਥੇ ਸਮੇਂ ਲਈ ਵੀ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਬੀ. ਪੀ. ਈ. ਏ. ਫ਼ਰੀਦਕੋਟ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ, ਹਰੀਸ਼ ਕੁਮਾਰ, ਅਮਨਦੀਪ ਸਿੰਘ, ਪਰਮਜੀਤ ਕੌਰ, ਨੀਰੂ, ਵੀਰਪਾਲ ਕੌਰ, ਨਿਰਮਲਜੀਤ ਸਿੰਘ, ਸੀਤਾ ਰਾਮ, ਅੰਮਿ੍ਤਪਾਲ ਸਿੰਘ, ਭੁਪਿੰਦਰ ਸਿੰਘ, ਰਾਜਵੰਤ, ਭਗਵੰਤ, ਪਰਮਿੰਦਰ ਸਿੰਘ, ਵਿਜੈ ਕੁਮਾਰ, ਵੀਰਾਂ ਰਾਣੀ, ਸੁਨੀਲ ਕੁਮਾਰ, ਮਨੀਸ਼ ਕੁਮਾਰ, ਮਦਨ ਲਾਲ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਬਾਬਾ ਪਰਮਜੀਤ ਸਿੰਘ ਬਲਰਾਮ, ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਰਮੇਸ਼ ਕੁਮਾਰ, ਗੋਰੀ ਕੁਮਾਰ, ਨਵਦੀਪ ਕੁਮਾਰ, ਸਾਗਰ ਕੁਮਾਰ, ਰਾਜਿੰਦਰ ਸ਼ਰਮਾ ਆਦਿ ਨੇ ਵੱਧ ਚੜ੍ਹ ਕੇ ਹਿੱਸਾ ਲਿਆ |
ਪਿਛਲੀ ਖ਼ਬਰ ਡੀ.ਸੀ.ਐਮ ਸਕੂਲ ਦੇ ਵਿਹੜੇ 'ਚ ਲਗਾਏ ਬੂਟੇ ਅਗਲੀ ਖ਼ਬਰ ਭਾਕਿਯੂ ਲੱਖੋਵਾਲ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।