ਬਰਗਾੜੀ, 15 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਲੋਕਤੰਤਰ ਦੀ ਸ਼ੁਰੂਆਤ ਤੋਂ ਲੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪਿੰਡਾਂ, ਸ਼ਹਿਰਾਂ ਦੇ ਵਿਕਾਸ ਤੇ ਲੱਖ, ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਪਿੰਡਾਂ ਦਾ ਵਿਕਾਸ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਕਿਉਂਕਿ ਮੀਂਹ ਅਤੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹਰ ਪਿੰਡ 'ਚ ਦੇਖਣ ਨੂੰ ਅੱਜ ਵੀ ਮਿਲ ਰਹੀ ਹੈ | ਮੀਂਹ ਅਤੇ ਗੰਦੇ ਪਾਣੀ ਦੇ ਨਿਕਾਸ ਨਾਲ ਜੂਝ ਰਹੇ ਹਨ ਕਸਬਾ ਬਰਗਾੜੀ ਦੇ ਲੋਕ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਥੇ ਤਿੰਨ ਧਾਰਮਿਕ ਸਥਾਨਾਂ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਸ੍ਰੀ ਦੁਰਗਾ ਮੰਦਰ, ਡੇਰਾ ਬਾਬਾ ਪ੍ਰੀਤਮ ਦਾਸ ਅਤੇ ਸ਼ਮਸਾਨਘਾਟ ਨੂੰ ਜੋੜਨ ਵਾਲੀ ਸੜਕ 'ਤੇ ਹਮੇਸ਼ਾ ਪਾਣੀ ਭਰਿਆ ਰਹਿੰਦਾ ਹੈ ਕਿਉਂਕਿ ਇਥੇ ਸਥਿਤ ਵੱਡੇ ਛੱਪੜ ਦੇ ਪਾਣੀ ਦੇ ਨਿਕਾਸ ਦਾ ਕੋਈ ਸਾਰਥਿਕ ਪ੍ਰਬੰਧ ਨਹੀਂ ਹੈ | ਇਸ ਤੋਂ ਮੀਂਹ ਦੇ ਮੌਸਮ ਦੌਰਾਨ ਤਾਂ ਇਥੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੁੰਦਾ ਕਿਉਂਕਿ ਗੋਡੇ-ਗੋਡੇ ਪਾਣੀ ਭਰਿਆ ਹੁੰਦਾ ਹੈ | ਇਸ ਤੋਂ ਇਲਾਵਾ ਇਹ ਸੜ੍ਹਕ ਨੇੜਲੇ ਪਿੰਡਾਂ ਜਿਵੇਂ ਸਾਹੋ, ਮੱਲਕੇ ਅਤੇ ਬਰਗਾੜੀ ਦੇ ਖੇਤਾਂ 'ਚ ਬੈਠੀਆਂ ਢਾਣੀਆਂ ਦੇ ਲੋਕਾਂ ਦਾ ਮੁੱਖ ਰਸਤਾ ਹੋਣ ਕਰਕੇ ਉਨ੍ਹਾਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕੌਮੀ ਸ਼ਾਹ ਮਾਰਗ ਨੰਬਰ-54 ਤੋਂ ਪਿੰਡ 'ਚ ਦਾਖ਼ਲ ਹੋਣ ਵਾਲੀਆਂ ਸੜਕਾਂ ਜਿਵੇਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ, ਮੇਨ ਸੜਕ ਦੇ ਕੱਟ ਤੋਂ ਪਿੰਡ ਵਾਲੇ ਪਾਸੇ ਨੂੰ ਆਉਣ ਵਾਲੀ ਸੜਕ ਅਤੇ ਡੇÐਰਾ ਬਾਬਾ ਰਾਮ ਪ੍ਰਕਾਸ਼ ਨੂੰ ਜਾਣ ਵਾਲੀ ਸੜਕ 'ਤੇ ਮੀਂਹ ਦਾ ਪਾਣੀ ਭਰਿਆ ਹੋਣ ਕਰਕੇ ਸਾਰੇ ਪਿੰਡ ਨਿਵਾਸੀਆਂ ਨੂੰ ਇਥੋਂ ਲੰਘਣਾ ਮੁਸ਼ਕਿਲ ਹੁੰਦਾ ਹੈ ਅਤੇ ਇਨ੍ਹਾਂ ਸੜਕਾਂ 'ਤੇ ਪਾਣੀ ਭਰ ਜਾਣ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਕਾਫ਼ੀ ਪ੍ਰਭਾਵਿਤ ਹੁੰਦਾ ਹੈ | ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸ੍ਰੀ ਦੁਰਗਾ ਮੰਦਰ ਅੱਗਿਓਾ ਦੀ ਲੰਘਦੀ ਸੜਕ ਵੀ ਗੰਦੇ ਪਾਣੀ ਦੇ ਭਰਿਆ ਰਹਿਣ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ | ਬੁÐਰਜ ਜਵਾਹਰ ਸਿੰਘ ਵਾਲਾ, ਬੰਬੀਹਾ ਭਾਈ ਸਮੇਤ ਬਾਘਾ ਪੁਰਾਣਾ ਮੋਗਾ ਆਦਿ ਸ਼ਹਿਰਾਂ ਨੂੰ ਜੋੜਨ ਵਾਲੀ ਸੜਕ ਜੋ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀ ਸੀ ਇਸ ਦੇ ਨਾਲ ਬਣੀਆਂ ਨਿਕਾਸੀ ਨਾਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸਾਰਾ ਗੰਦਾ ਅਤੇ ਮੀਂਹ ਦਾ ਪਾਣੀ ਇਸ ਉੱਪਰ ਭਰਿਆ ਰਹਿਣ ਕਾਰਨ ਇਹ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਇਸ ਸੜਕ 'ਤੇ ਸਥਿਤ ਦੋ ਵਿੱਦਿਅਕ ਸੰਸਥਾਵਾਂ ਦੇ ਵਿੱਦਿਆਰਥੀਆਂ ਤੇ ਵੈਨ ਚਾਲਕਾਂ ਨੂੰ ਵੀ ਕਾਫ਼ੀ ਮੁਸ਼ਕਿਲਾਂ 'ਚ ਗੁਜਰਦੇ Ðਰਹੇ ਹਨ | ਇਹ ਸੜਕ ਕੌਮੀ ਸ਼ਾਹ ਮਾਰਗ ਦੇ ਦੂਜੇ ਪਾਸੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਸ਼ਮੇਸ਼ ਪਬਲਿਕ ਸਕੂਲ, ਜਲ ਘਰ, ਪੁਲਿਸ ਚੌਂਕੀ, ਮੁੱਢਲਾ ਸਿਹਤ ਕੇਂਦਰ, ਸਟੇਟ ਬੈਂਕ ਆਫ਼ ਇੰਡੀਆ ਅਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜੋੜਨ ਦਾ ਮੁੱਖ ਰਸਤਾ ਹੋਣ ਕਰਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕੌਮੀ ਸ਼ਾਹ ਮਾਰਗ ਨਾਲ ਬਣਿਆ ਨਿਕਾਸੀ ਦੇ ਪਾਣੀ ਦਾ ਨਿਕਾਸ ਵੀ ਕਿਸੇ ਪਾਸੇ ਨਾ ਹੋਣ ਕਰਕੇ ਮੀਂਹ ਦੇ ਮੌਸਮ ਦੌਰਾਨ ਇਸ ਨਾਲ ਬਣੀ ਸਰਵਿਸ ਰੋਡ 'ਤੇ ਵੀ ਬਹੁਤ ਪਾਣੀ ਭਰ ਜਾਂਦਾ ਹੈ, ਜਿਸ ਕਰਕੇ ਸਕੂਟਰ, ਮੋਟਰਸਾਈਕਲ ਅਤੇ ਹੋਰ ਛੋਟੇ ਵਾਹਨਾਂ ਵਾਲੇ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ | ਇਸ ਤੋਂ ਇਲਾਵਾ ਇਸ ਸੜਕ ਦੇ ਨਜ਼ਦੀਕ ਵੱਸੇ ਘਰਾਂ ਤੇ ਦੁਕਾਨਾਂ ਦੇ ਪਾਣੀ ਦੇ ਨਿਕਾਸ ਲਈ ਨਿਕਾਸੀ ਨਾਲੀਆਂ ਨਾ ਬਣੀਆਂ ਹੋਣ ਕਰਕੇ ਇਨ੍ਹਾਂ ਦਾ ਸਾਰਾ ਪਾਣੀ ਸਰਵਿਸ ਰੋਡ ਤੋਂ ਲੰਘ ਕਿ ਹੀ ਨਿਕਾਸੀ ਨਾਲੇ 'ਚ ਪੈਂਦਾ ਹੋਣ ਕਰਕੇ ਇਹ ਵੀ ਰਾਹਗੀਰਾਂ ਲਈ ਮੁਸ਼ਕਿਲਾਂ ਦਾ ਸਬੱਬ ਬਣਦਾ ਹੈ | ਕਸਬਾ ਬਰਗਾੜੀ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਇਨ੍ਹਾਂ ਮੁੱਖ ਰਸਤਿਆਂ ਦੇ ਪਾਣੀ ਦੇ ਨਿਕਾਸ ਵੱਲ ਵਿਸ਼ੇਸ ਧਿਆਨ ਦੇ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ |
ਮੀਂਹ ਤੇ ਨਾਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਕਸਬਾ ਬਰਗਾੜੀ ਦੇ ਲੋਕ
ਸ੍ਰੀ ਦੁਰਗਾ ਮੰਦਰ ਅਗਿਓਾ ਦੀ ਲੰਘਦੀ ਲਿੰਕ ਸੜਕ 'ਤੇ ਭਰਿਆ ਹੋਇਆ ਪਾਣੀ, ਜਿਸ ਕਾਰਨ ਇਹ ਟੁੱਟ ਚੁੱਕੀ ਹੈ ਦਾ ਦਿ੍ਸ਼ | ਤਸਵੀਰ : ਸੁਖਰਾਜ ਸਿੰਘ ਗੋਂਦਾਰਾ<br/>
16-07-2025