06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੇਵਾ ਭਾਰਤੀ ਨੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਅਜੀਤ ਡੈਸਕ 28-12-2025
ਫ਼ਰੀਦਕੋਟ, 27 ਦਸੰਬਰ (ਸਤੀਸ਼ ਬਾਗ਼ੀ)-ਸੇਵਾ ਭਾਰਤੀ ਦੇ ਪ੍ਰਧਾਨ ਚਮਨ ਗੇਰਾ ਦੀ ਅਗਵਾਈ ਅਤੇ ਜ਼ਿਲ੍ਹਾ ਇੰਚਾਰਜ ਟ੍ਰੈਫਿਕ ਪੁਲਿਸ ਵਕੀਲ ਸਿੰਘ ਦੇ ਸਹਿਯੋਗ ਨਾਲ ਸਾਦਿਕ ਚੌਂਕ ਵਿਖੇ ਆਟੋ ਅਤੇ ਟਰੈਕਟਰ ਟਰਾਲੀਆਂ ਅਤੇ ਹੋਰਨਾਂ ਹੈਵੀ ਵਾਹਨਾਂ 'ਤੇ ਧੁੰਦ ਦੇ ਮੱਦੇ ਨਜ਼ਰ 220 ਦੇ ਕਰੀਬ ਰਿਫ਼ਲੈਕਟਰ ਲਗਾਏ ਗਏ | ਪ੍ਰਧਾਨ ਚਮਨ ਗੇਰਾ ਨੇ ਦੱਸਿਆ ਕਿ ਹਰ ਸਾਲ ਧੁੰਦਾਂ ਕਰਕੇ ਹਾਦਸੇ ਵੱਧ ਰਹੇ ਹਨ ਅਤੇ ਜ਼ਿਆਦਾਤਰ ਹਾਦਸੇ ਵਿਜ਼ੀਬਿਲਟੀ ਨਾ ਹੋਣ ਕਰਕੇ ਹੁੰਦੇ ਹਨ | ਉਨ੍ਹਾਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਧੁੰਦਾਂ ਵਿਚ ਇਕ ਵਹੀਕਲ ਤੋਂ ਦੂਸਰੇ ਵਹੀਕਲ ਵਿਚਕਾਰ ਦੂਰੀ ਬਣਾ ਕੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਮਨੋਜ ਜਿੰਦਲ ਸੈਕਟਰੀ, ਗੌਰਵ ਸੇਠੀ ਖ਼ਜ਼ਾਨਚੀ, ਸੀਨੀਅਰ ਮੈਂਬਰ ਡਾ. ਵਿਸ਼ਵਦੀਪ ਗੋਇਲ, ਸੰਦੀਪ ਗਰਗ ਦੀਪਕ ਗੋਇਲ, ਅਜੀਤ ਜੈਨ, ਬੱਬੂ ਸਚਦੇਵਾ, ਦੀਪਕ ਸ਼ਰਮਾ, ਨਵੀਂਨ ਰਾਬਰਾ, ਦਿਨੇਸ਼ ਮੁਖਿਜਾ ਅਤੇ ਟ੍ਰੈਫਿਕ ਪੁਲਿਸ ਦੇ ਲਖਵੀਰ ਸਿੰਘ, ਸੁਖਮੰਦਰ ਸਿੰਘ, ਸਰਬਜੀਤ ਸਿੰਘ, ਆਨੂ ਬਾਵਾ ਅਤੇ ਜਗਸੀਰ ਸਿੰਘ ਪੀ. ਸੀ. ਆਰ. ਟੀਮ ਵੀ ਮੌਕੇ ਹਾਜ਼ਰ ਸਨ |
ਪਿਛਲੀ ਖ਼ਬਰ ਬਿਰਧ ਆਸ਼ਰਮ ਵਿਖੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਰਿਸ਼ੀ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।