10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੈਨਸ਼ਨਰਜ਼ ਦਿਵਸ ਮਨਾਇਆ

ਅਜੀਤ ਡੈਸਕ 27-12-2025
ਮਲੋਟ, 26 ਦਸੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਵਲੋਂ ਪੈਨਸ਼ਨਰਜ਼ ਦਿਵਸ ਮੌਕੇ ਸਾਲਾਨਾ ਸਮਾਗਮ ਹਿੰਮਤ ਸਿੰਘ ਦੀ ਅਗਵਾਈ ਹੇਠ ਪਿੰਡ ਮਲੋਟ ਵਿਖੇ ਕਰਵਾਇਆ ਗਿਆ, ਜਿਸ 'ਚ ਪਿ੍ੰਸੀਪਲ ਬਿਮਲਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁੱਲਖੁਰਾਣਾ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ | ਸਮਾਗਮ ਦੀ ਸ਼ੁਰੂਆਤ 'ਚ ਮੋਹਰ ਸਿੰਘ ਕਾਨੂੰਨਗੋ ਨੇ ਆਏ ਹੋਏ ਪੈਨਸ਼ਨਰ ਸਾਥੀਆਂ ਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ | ਦਰਸ਼ਨ ਲਾਲ ਕਾਂਸਲ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਕੀਤੇ ਗਏ ਸੰਘਰਸ਼ਾਂ ਦੇ ਲੰਬੇ ਇਤਿਹਾਸ ਬਾਰੇ ਦੱਸਿਆ ਤੇ ਆਉਣ ਵਾਲੇ ਸਮੇਂ 'ਚ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਤੱਤਪਰ ਰਹਿਣ ਲਈ ਵੰਗਾਰਿਆ | ਗੁਰਚਰਨ ਸਿੰਘ ਬੁੱਟਰ ਨੇ ਪੈਨਸ਼ਨ ਪ੍ਰਾਪਤੀ ਲਈ 1982 'ਚ ਮਾਣਯੋਗ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ | ਪੂਨਮ ਪਾਹਵਾ ਨੇ ਆਪਣੇ ਭਾਸ਼ਣ ਦੌਰਾਨ ਘੋਲਾਂ ਨੂੰ ਕਿਵੇਂ ਤਿੱਖਾ ਕੀਤਾ ਜਾਵੇ, ਬਾਰੇ ਕਵਿਤਾ ਪੜ੍ਹੀ, ਜਦਕਿ ਹਰਦੀਪ ਸਿੰਘ ਨੇ ਵੀ ਕਵਿਤਾ ਪੇਸ਼ ਕੀਤੀ | ਮਨੋਹਰ ਲਾਲ ਸ਼ਰਮਾ ਨੇ ਮੁਲਾਜ਼ਮ ਵਰਗ ਵਲੋਂ ਸਮਾਗਮ 'ਚ ਹਾਜ਼ਰੀ ਲਵਾਈ ਤੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਬੀਤੇ ਸਮੇਂ 'ਚ ਬਜ਼ੁਰਗ ਪੈਨਸ਼ਨਰ ਸਾਥੀਆਂ ਵਲੋਂ ਹੱਕੀ ਮੰਗਾਂ ਲਈ ਕਿਵੇਂ ਸੰਘਰਸ਼ ਕੀਤੇ ਗਏ ਸਨ, ਬਾਰੇ ਸੇਧ ਲੈਣ ਅਤੇ ਪ੍ਰੇਰਨਾ ਲੈਣ ਦੀ ਅਪੀਲ ਕੀਤੀ | ਰਾਕੇਸ਼ ਕੁਮਾਰ ਜੈਨ ਨੇ ਬੀਤੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ | ਹਿੰਮਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਦੱਸਿਆ ਕਿ ਕਿਵੇਂ ਸੰਘਰਸ਼ ਦੌਰਾਨ ਗਿ੍ਫ਼ਤਾਰੀਆਂ ਦਿੱਤੀਆਂ | ਉਪਰੰਤ 80 ਸਾਲਾਂ ਦੀ ਉਮਰ ਲੰਘਾ ਚੁੱਕੇ ਪੈਨਸ਼ਨਰ ਸਾਥੀਆਂ ਓਮ ਪ੍ਰਕਾਸ਼ ਕੰਡਾਰਾ, ਪ੍ਰੀਤਮ ਸਿੰਘ ਬਹਿਲ, ਦਰਸ਼ਨ ਚਾਨਣਾ, ਵੇਦ ਪ੍ਰਕਾਸ਼, ਰਘਬੀਰ ਸਿੰਘ ਸੱਚਦੇਵਾ, ਹਿੰਮਤ ਸਿੰਘ, ਜੋਗਿੰਦਰ ਸਿੰਘ, ਸੀਤਾ ਦੇਵੀ, ਸੰਤੋਸ਼ ਕੁਮਾਰੀ, ਮਤੀ ਕੁਲਵੰਤ ਕੌਰ ਨੂੰ ਸ਼ਾਲ ਤੇ ਮੋਮੇਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਦਾ ਸੰਚਾਲਨ ਕੁਲਵਿੰਦਰ ਸਿੰਘ ਨੇ ਕੀਤਾ |
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਰਾਜੀਵ ਕਾਲਾ ਪਠੇਲਾ ਦਾ ਅੰਗੀਠਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।