09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਵੀਆਂ ਪੁਲੀਆਂ ਬਣਨ ਦੇ ਬਾਵਜੂਦ ਵੀ ਸ਼ਰਧਾਲੂਆਂ ਤੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਬਰਕਰਾਰ

ਅਜੀਤ ਡੈਸਕ 27-12-2025
ਬਰਗਾੜੀ, 26 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਤਿੰਨ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਸ੍ਰੀ ਦੁਰਗਾ ਮੰਦਰ, ਡੇਰਾ ਬਾਬਾ ਪ੍ਰੀਤਮ ਦਾਸ ਰੌੜੀਏ ਵਾਲੇ ਤੇ ਸ਼ਮਸ਼ਾਨਘਾਟ ਨੂੰ ਜੋੜਨ ਵਾਲੇ ਰਸਤੇ 'ਤੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਥੇ ਪਾਣੀ ਭਰਿਆ ਰਹਿੰਦਾ ਸੀ | ਜਿਸ ਕਰਕੇ ਖਾਸਕਰ ਮੀਂਹ ਦੇ ਮੌਸਮ ਦੌਰਾਨ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਸਵੇਰੇ, ਸ਼ਾਮ ਨਤਮਸਤਕ ਹੋਣ ਲਈ ਆਉਣ ਜਾਣ ਵਾਲੇ ਸ਼ਰਧਾਲੂਆਂ ਤੇ ਨੇੜਲੇ ਪਿੰਡਾਂ ਦੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਪਾਣੀ ਦੇ ਨਿਕਾਸ ਲਈ ਪੁਲੀਆਂ ਨੂੰ ਉੱਚੀਆਂ ਕਰਕੇ ਬਣਾਇਆ ਜਾ ਰਿਹਾ ਹੈ | ਪਰ ਇਨ੍ਹਾਂ ਪੁਲੀਆਂ ਦੇ ਬਣਨ ਦੇ ਕੰਮ ਦੀ ਰਫ਼ਤਾਰ ਬਹੁਤ ਧੀਮੀ ਹੋਣ ਕਾਰਨ ਲੋਕ ਲਗਭਗ ਪਿਛਲੇ ਇਕ, ਡੇਢ ਮਹੀਨੇ ਤੋਂ ਉਪਰੋਕਤ ਮੁਸ਼ਕਿਲਾਂ ਨਾਲ ਜੂਝ ਰਹੇ ਹਨ | ਕਿਉਂਕਿ ਇਕ ਪੁਲੀ ਬਣਨੀ ਬਾਕੀ ਹੈ ਜੋ ਪੁਲੀਆਂ ਬਣਾਈਆਂ ਗਈਆਂ ਹਨ, ਉਹ ਕੁਝ ਉੱਚੀਆਂ ਹੋਣ ਕਾਰਨ ਇਹ ਰਸਤਾ ਬਹੁਤ ਉਭੜ-ਖਾਬੜ ਹੋ ਗਿਆ ਹੈ | ਜਿਸ ਕਾਰਨ ਛੋਟੇ ਵਾਹਨ ਜਿਵੇਂ ਸਕੂਟਰ, ਮੋਟਰਸਾਈਕਲ ਸਵਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਰਸਤੇ ਦੇ ਉੱਚਾ, ਨੀਵਾਂ ਹੋਣ ਕਾਰਨ ਹਨੇਰੇ ਸਵੇਰੇ ਹਾਦਸਾ ਹੋਣ ਤੋਂ ਵੀ ਇੰਨਕਾਰ ਨਹੀਂ ਕੀਤਾ ਜਾ ਸਕਦਾ | ਧਾਰਮਿਕ ਸਥਾਨਾਂ ਦੇ ਸ਼ਰਧਾਲੂਆਂ ਤੇ ਰਾਹਗੀਰਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੁਲੀਆਂ ਦੇ ਕੰਮ ਨੂੰ ਜਲਦੀ ਮੁਕੰਮਲ ਕਰਕੇ ਇਸ ਰਸਤੇ ਨੂੰ ਬਿਲਕੁਲ ਪੱਧਰਾ ਕੀਤਾ ਜਾਵੇ ਤਾਂ ਲੋਕਾਂ ਆ ਰਹੀਆਂ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਸਕੇ |
ਪਿਛਲੀ ਖ਼ਬਰ ਮਿੰਨੀ ਸਕੱਤਰੇਤ ਵਿਖੇ ਨਵੇਂ ਸਾਲ ਦੀ ਆਮਦ 'ਤੇ ਹੋਵੇਗਾ ਧਾਰਮਿਕ ਸਮਾਗਮ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।