17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕੇ.ਜੇ.ਐੱਮ.ਆਰ. ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 19-10-2025
ਰੁਪਾਣਾ, 18 ਅਕਤੂਬਰ (ਜਗਜੀਤ ਸਿੰਘ)-ਕੁਲਵੰਤ ਜੋਸ਼ੀ ਮੈਮੋਰੀਅਲ ਰਿਜਰਲ ਕਾਨਵੈਂਟ ਸਕੂਲ ਰੁਪਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਮੁਖੀ ਐੱਚ.ਕੇ. ਅਗਰਵਾਲ ਵਲੋਂ ਰਿਬਨ ਕੱਟ ਕੇ ਕੀਤੀ ਗਈ | ਇਸ ਉਪਰੰਤ ਸਕੂਲ ਦੇ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਵਲੋਂ ਸ੍ਰੀ ਰਾਮ ਚੰਦਰ ਜੀ, ਸ੍ਰੀ ਲਛਮਣ ਜੀ ਅਤੇ ਮਾਤਾ ਸੀਤਾ ਜੀ ਦੇ ਜੀਵਨ ਨੂੰ ਦਰਸਾਉਂਦੀ ਹੋਈ ਝਾਕੀ ਪੇਸ਼ ਕੀਤੀ ਗਈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗੋਲੀਆਂ ਬਣਾਈਆਂ ਗਈਆਂ | ਮੈਨੇਜਮੈਂਟ ਮੁਖੀ ਕਿਰਨ ਜੋਸ਼ੀ ਵਲੋਂ ਵਿਦਿਆਰਥੀਆ ਤੇ ਸਮੂਹ ਸਟਾਫ਼ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਵਿਕਾਸ ਜੱਗਾ, ਵਾਈਸ ਪਿ੍ੰਸੀਪਲ ਸ਼ਮਿੰਦਰਪਾਲ ਕੌਰ, ਅਕੈਡਮਿਕ ਹੈੱਡ ਅਤੁਲ ਨਾਰੰਗ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਬਲਦੇਵ ਸਿੰਘ ਇਕਵੰਨ ਦੂਜੀ ਵਾਰ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਵਿਦਿਆਰਥੀਆਂ ਨੇ ਅਧਿਆਪਕਾਂ ਨਾਲ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।