18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਬਹੁਤਕਨੀਕੀ ਕਾਲਜ 'ਚ ਇਕ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ

ਅਜੀਤ ਡੈਸਕ 19-10-2025
ਕੋਟਕਪੂਰਾ, 18 ਅਕਤੂਬਰ (ਮੋਹਰ ਸਿੰਘ ਗਿੱਲ)-ਸਰਕਾਰੀ ਬਹੁਤਕਨੀਕੀ ਕਾਲਜ, ਦੇਵੀ ਵਾਲਾ ਰੋਡ, ਕੋਟਕਪੂਰਾ ਵਿਖੇ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਪ੍ਰੋਗਰਾਮ ਅਫ਼ਸਰ ਨਿਰਮਲ ਸਿੰਘ ਲੈਕਚਰਾਰ, ਸਹਾਇਕ ਕਮੇਟੀ ਮੈਂਬਰ ਲਖਵਿੰਦਰ ਕੌਰ ਭੁੱਲਰ ਲੈਕਚਰਾਰ, ਰਾਜ ਕੁਮਾਰ ਕਲਰਕ ਅਤੇ ਅਸ਼ੋਕ ਕੁਮਾਰ ਲੈਬ ਸਹਾਇਕ ਦੀ ਦੇਖ-ਰੇਖ ਅਧੀਨ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕੈਂਪ ਦਾ ਉਦਘਾਟਨ ਸੁਰੇਸ਼ ਕੁਮਾਰ, ਪਿ੍ੰਸੀਪਲ ਵਲੋਂ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਧ ਵਾਤਾਵਰਨ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਸਾਫ਼ ਸ਼ੁੱਧ ਵਾਤਾਵਰਨ ਅਤੇ ਤੰਦਰੁਸਤੀ ਦਾ ਆਪਸ ਵਿਚ ਗੂੜਾ ਰਿਸ਼ਤਾ ਹੈ | ਪ੍ਰੋਗਰਾਮ ਅਫ਼ਸਰ ਅਤੇ ਸਹਾਇਕ ਕਮੇਟੀ ਨੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ- ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਵਲੋਂ ਕਾਲਜ ਦੇ ਗਰਾਊਾਡ ਦੀ ਸਫ਼ਾਈ ਕੀਤੀ ਗਈ ਅਤੇ ਨਵੇਂ ਬੂਟੇ ਲਗਾਏ ਗਏ | ਵਿਦਿਆਥੀਆਂ ਵਲੋਂ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਲਈ ਗਈ | ਇਸ ਮੌਕੇ ਮਨਮੋਹਨ ਕਿ੍ਸ਼ਨ, ਪੁਨੀਤ ਮਿੱਤਲ, ਗਗਨ ਸਚਦੇਵਾ, ਨਵਦੀਪ ਕੌਰ, ਗੁਰਲਾਲ ਸਿੰਘ, ਵੀਰਪਾਲ ਕੌਰ, ਬਲਕਰਨ ਸਿੰਘ, ਪ੍ਰੇਮਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਅਰਮਾਨਦੀਪ ਸਿੰਘ ਖੇਡਾਂ 'ਚ ਅੱਵਲ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਦਾ ਪ੍ਰਾਇਮਰੀ ਸਕੂਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।