18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜ਼ੋਨਲ ਅਥਲੈਟਿਕਸ ਮੁਕਾਬਲਿਆਂ 'ਚ ਗੁਰੂ ਨਾਨਕ ਸਕੂਲ ਨੇ ਚੈਂਪੀਅਨਸ਼ਿਪ ਜਿੱਤੀ

ਅਜੀਤ ਡੈਸਕ 19-10-2025
ਪੰਜਗਰਾੲੀਂ ਕਲਾਂ, 18 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਜ਼ੋਨਲ ਅਥਲੈਟਿਕਸ ਮੁਕਾਬਲਿਆਂ 'ਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ-ਘਣੀਏ ਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਜਿੱਤ ਲਈ | ਪਿ੍ੰਸੀਪਲ ਸ਼ਸ਼ੀ ਬਾਲਾ ਨੇ ਦੱਸਿਆ ਕੇ ਦੌੜ (ਅੰਡਰ-14) 100 ਮੀ., 200 ਮੀ., 400 ਮੀ. ਅਤੇ 600 ਮੀ. ਵਿਚ ਲੜਕੇ ਅਤੇ ਲੜਕੀਆਂ ਪਹਿਲੇ ਤਿੰਨਾਂ ਸਥਾਨ 'ਤੇ ਕਬਜ਼ਾ ਕੀਤਾ | ਲੰਬੀ ਛਾਲ, ਗੋਲ਼ਾ ਸੁੱਟਣਾ, ਹਰਡਲਜ਼, ਰਿਲੇਅ ਦੌੜ ਵਿਚ ਵੀ ਲੜਕੇ ਅਤੇ ਲੜਕੀਆਂ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ | ਦੌੜ (ਅੰਡਰ-17) 100ਮੀ., 200ਮੀ., 800ਮੀ., 1500ਮੀ., 3000ਮੀ. ਪੈਦਲ ਵਾਕ, 5000 ਮੀ. ਵਾਕ, ਲੰਮੀ ਛਾਲ, ਗੋਲਾ ਸੁੱਟਣਾ, ਜੈਵਲਿਨ ਥਰੋਅ, ਰਿਲੇਅ ਦੌੜ, ਤੀਹਰੀ ਛਾਲ ਵਿਚ ਵੀ ਸਕੂਲ ਦੇ ਲੜਕੇ ਅਤੇ ਲੜਕੀਆਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਦੌੜ (ਅੰਡਰ-19) ਲੜਕੇ 100ਮੀ., 200ਮੀ., 400 ਮੀ., 1500ਮੀ. ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਡਿਸਕਸ ਥਰੋਅ, ਲੰਬੀ ਛਾਲ, ਰਿਲੇਅ ਦੌੜ, 5000 ਮੀ. ਵਾਕ, ਹੈਮਰ ਥਰੋਅ, ਵਿਚ ਵੀ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਬਲਵੀਰ ਸਿੰਘ ਬਰਾੜ ਅਤੇ ਸਕੱਤਰ ਦਲਜੀਤ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਕਿਸਾਨ ਆਗੂਆਂ ਵਲੋਂ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਦਾਣਾ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।