18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 19-10-2025
ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ | ਨਰਸਰੀ ਵਿਭਾਗ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵੱਖ-ਵੱਖ ਰੰਗਾਂ ਦੀਆਂ ਪੁਸ਼ਾਕਾਂ ਪਾਈਆਂ ਅਤੇ ਬੜੇ ਹੀ ਲੁਭਾਵਣੇ ਢੰਗ ਨਾਲ ਆਪਣੀਆਂ ਕਲਾਸਾਂ ਨੂੰ ਸਜਾਇਆ | ਮੁੱਖ ਸਕੂਲ ਦੇ ਨਾਲ ਨਾਲ ਸਕੂਲ ਦੇ ਜੂਨੀਅਰ ਵਿੰਗ ਦੀਆਂ ਬ੍ਰਾਂਚਾਂ ਪੰਜਗਰਾਈਾ ਕਲਾਂ ਅਤੇ ਨਿਊ ਕੈਂਟ ਰੋਡ ਫ਼ਰੀਦਕੋਟ ਵਿਖੇ ਵੀ ਨੰਨ੍ਹੇ ਮੁੰਨੇ ਵਿਦਿਆਰਥੀਆਂ ਵਲੋਂ ਦੀਵਾਲੀ ਦਾ ਮੇਲਾ ਲਗਾਇਆ ਗਿਆ ਜਿਸ 'ਚ ਬੱਚਿਆਂ ਨੇ ਇਸ ਤਿਉਹਾਰ ਨਾਲ ਸਬੰਧਿਤ ਵਸਤਾਂ ਦਾ ਬਾਜ਼ਾਰ ਲਗਾਇਆ ਜਿਸ ਦੀ ਰੌਣਕ ਵੇਖਦਿਆਂ ਹੀ ਬਣਦੀ ਸੀ | ਪਹਿਲੀ ਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੇ ਦੀਵਾਲੀ ਨਾਲ ਸੰਬੰਧਿਤ ਕਲਾਸ ਰੂਮ ਸਜਾਵਟ ਅਤੇ ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਰੰਗੋਲੀ ਬਣਾ ਕੇ ਆਪਣੀ-ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕੀਤਾ | ਚੌਥੀ ਜਮਾਤ ਵਲੋਂ ਦੀਵਾਲੀ ਸਬੰਧੀ ਇਕ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ | ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਰੂਮ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ ਇਨ੍ਹਾਂ ਸਾਰੀਆਂ ਕਿਰਿਆਵਾਂ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸਕੂਲ ਵਿਚ ਡਿਸਿਪਲਨ, ਡੈਡੀਕੇਸ਼ਨ, ਡਿਵੇਸ਼ਨ ਅਤੇ ਡਿਟਰਮੀਨੇਸ਼ਨ ਚਾਰੇ ਹਾਊਸਾਂ ਵਿਚਕਾਰ ਇੰਟਰ-ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ | ਇਸ ਤਰ੍ਹਾਂ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਰੰਗੋਲੀਆਂ ਨੇ ਅਦਾਰੇ ਦੀ ਖ਼ੁਬਸੂਰਤੀ ਨੂੰ ਚਾਰ ਚੰਨ ਲਾਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਸਾਰੀਆਂ ਕਿਰਿਆਵਾਂ ਵਿਚ ਜੱਜ ਵਜੋਂ ਭੂਮਿਕਾ ਨਿਭਾਉਂਦੇ ਹੋਏ, ਸਰਵੋਤਮ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਮੁੱਖ ਅਧਿਆਪਕ ਕੁਲਦੀਪ ਸਿੰਘ, ਮੁੱਖ ਅਧਿਆਪਕਾ ਡਿੰਪਲ, ਮੁੱਖ ਅਧਿਆਪਕਾ ਸ਼ੈਲੀ ਅਹੂਜਾ, ਕੋਆਰਡੀਨੇਟਰ ਰੋਜ਼ੀ ਅਤੇ ਕੋਆਰਡੀਨੇਟਰ ਸੋਨੀਆ ਨੂੰ ਮੁਬਾਰਕਬਾਦ ਦਿੱਤੀ ਅਤੇ ਪੁਰਜ਼ੋਰ ਸ਼ਲਾਘਾ ਕੀਤੀ | ਸਕੂਲ ਦੇ ਚੇਅਰਮੈਨ ਆਸ਼ੀਸ਼ ਤੋਲਾ ਡਾਇਰੈਕਟਰ ਅਨੁਪਮਾ ਤੋਲਾ ਅਤੇ ਸ਼ਿਵਮ ਤੋਲਾ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕਰਦੇ ਹੋਏ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ |
ਪਿਛਲੀ ਖ਼ਬਰ ਜ਼ੋਨਲ ਅਥਲੈਟਿਕਸ ਮੁਕਾਬਲਿਆਂ 'ਚ ਗੁਰੂ ਨਾਨਕ ਸਕੂਲ ਨੇ ਚੈਂਪੀਅਨਸ਼ਿਪ ਜਿੱਤੀ ਅਗਲੀ ਖ਼ਬਰ ਨਗਰ ਕੌਂਸਲ ਆਇਆ ਹਰਕਤ 'ਚ • ਮੁੱਖ ਦਫ਼ਤਰ ਅੱਗੇ ਪਏ ਕੂੜੇ ਦੇ ਢੇਰ ਚੁੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।