18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦੇਸ਼ ਭਰ ਦੇ 121 ਟੋਲ ਪਲਾਜ਼ਿਆਂ ’ਤੇ ਡਿਜੀਟਲ ਫਾਸਟੈਗ ਲੋਕਲ ਪਾਸ ਦੀ ਸਹੂਲਤ ਸ਼ੁਰੂ

ਦਿੱਲੀ, 18 ਅਗਸਤ- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦੇਸ਼ ਭਰ ਦੇ 121 ਟੋਲ...

ਅਜੀਤ ਡੈਸਕ 18-08-2026

ਦਿੱਲੀ, 18 ਅਗਸਤ- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦੇਸ਼ ਭਰ ਦੇ 121 ਟੋਲ ਪਲਾਜ਼ਿਆਂ ’ਤੇ ਡਿਜੀਟਲ ਫਾਸਟੈਗ ਲੋਕਲ ਪਾਸ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਸਹੂਲਤ ਤਹਿਤ ਯੋਗ ਵਾਹਨ ਚਾਲਕ ਹੁਣ ਘਰ ਬੈਠੇ ਹੀ ਰਾਜਮਾਰਗ ਯਾਤਰਾ ਮੋਬਾਈਲ ਐਪ ਰਾਹੀਂ ਮਹੀਨਾਵਾਰ ਲੋਕਲ ਪਾਸ ਲਈ ਅਪਲਾਈ ਕਰ ਸਕਣਗੇ। ਇਸ ਨਵੀਂ ਸਹੂਲਤ ਨਾਲ ਯੋਗ ਲੋਕਾਂ ਨੂੰ ਲੋਕਲ ਪਾਸ ਬਣਵਾਉਣ ਲਈ ਟੋਲ ਪਲਾਜ਼ਾ ’ਤੇ ਖੁਦ ਜਾਣ ਅਤੇ ਕਾਗਜ਼ੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪਵੇਗੀ।

ਐਨ.ਐਚ.ਏ.ਆਈ. ਮੁਤਾਬਕ ਇਸ ਦਾ ਉਦੇਸ਼ ਟੋਲ ਸੇਵਾਵਾਂ ਨੂੰ ਹੋਰ ਸੁਵਿਧਾਜਨਕ, ਪਾਰਦਰਸ਼ੀ ਅਤੇ ਤਕਨਾਲੋਜੀ ਅਧਾਰਿਤ ਬਣਾਉਣਾ ਹੈ। ਡਿਜੀਟਲ ਲੋਕਲ ਪਾਸ ਤਹਿਤ ਯੋਗ ਟੋਲ ਪਲਾਜ਼ੇ ਦੇ 20 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਵਸਨੀਕ ਇਸ ਸਹੂਲਤ ਲਈ ਅਪਲਾਈ ਕਰ ਸਕਣਗੇ। ਲੋਕਲ ਪਾਸ ਰਾਹੀਂ ਯੋਗ ਯਾਤਰੀ ਲਾਗੂ ਨਿਯਮਾਂ ਮੁਤਾਬਕ ਪੂਰੇ ਮਹੀਨੇ ਦੌਰਾਨ ਸਬੰਧਿਤ ਟੋਲ ਪਲਾਜ਼ੇ ਤੋਂ ਅਸੀਮਿਤ ਯਾਤਰਾ ਕਰ ਸਕਣਗੇ। ਪਹਿਲਾਂ ਲੋਕਲ ਪਾਸ ਲੈਣ ਲਈ ਲੋਕਾਂ ਨੂੰ ਸਬੰਧਤ ਟੋਲ ਪਲਾਜ਼ੇ ’ਤੇ ਜਾ ਕੇ ਆਪਣਾ ਰਿਹਾਇਸ਼ੀ ਪਤਾ ਅਤੇ ਹੋਰ ਯੋਗਤਾ ਸਾਬਤ ਕਰਨ ਵਾਲੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਂਦੇ ਸਨ। ਹੁਣ ਇਹ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਫ਼ਰੀਦਕੋਟ ਡੀ.ਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਅਗਲੀ ਖ਼ਬਰ ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ