18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਨਗਰ ਕੌਂਸਲ ਆਇਆ ਹਰਕਤ 'ਚ • ਮੁੱਖ ਦਫ਼ਤਰ ਅੱਗੇ ਪਏ ਕੂੜੇ ਦੇ ਢੇਰ ਚੁੱਕੇ

ਅਜੀਤ ਡੈਸਕ 19-10-2025
ਗਿੱਦੜਬਾਹਾ, 18 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਦੇ ਅਧਿਕਾਰੀਆਂ ਵਲੋਂ ਹਰਕਤ ਵਿਚ ਆਉਂਦਿਆਂ ਆਪਣੇ ਮੁੱਖ ਦਫ਼ਤਰ ਅੱਗੇ ਲੱਗੇ ਕੂੜੇ ਦੇ ਢੇਰ ਨੂੰ ਚੁੱਕ ਕੇ ਸਫ਼ਾਈ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਖੇ ਵੱਖ-ਵੱਖ ਜਗ੍ਹਾ ਤੋਂ ਇਲਾਵਾ ਨਗਰ ਕੌਂਸਲ ਦੇ ਮੁੱਖ ਦਫ਼ਤਰ ਦੇ ਦਰਵਾਜ਼ੇ ਅੱਗੇ ਵੀ ਆਰਜੀ ਡੰਪ ਬਣਾਇਆ ਗਿਆ ਸੀ | 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਇਸ ਮੁੱਦੇ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ | ਆਖ਼ਰ ਨਗਰ ਕੌਂਸਲ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੌਂਸਲ ਦੇ ਦਫ਼ਤਰ ਅੱਗੇ ਪਏ ਕੂੜੇ ਨੂੰ ਚੁੱਕ ਕੇ ਇਸ ਦੀ ਬਕਾਇਦਾ ਸਫ਼ਾਈ ਕੀਤੀ ਗਈ ਅਤੇ ਕਲੀ ਵਗੈਰਾ ਸੁੱਟੀ ਗਈ ਹੈ | ਇਸ ਤੋਂ ਇਲਾਵਾ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਗਿਆ | ਨਗਰ ਕੌਂਸਲ ਦੇ ਈ.ਓ. ਸੁਨੀਲ ਦੱਤ ਵਰਮਾ ਨੇ ਕਿਹਾ ਕਿ ਸ਼ਹਿਰ ਅੰਦਰ ਸਫ਼ਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਅੰਦਰ ਕੂੜੇ ਨੂੰ ੂ ਚੁੱਕਿਆ ਜਾਵੇਗਾ | ਇਸ ਮੌਕੇ ਪ੍ਰਧਾਨ ਨਰਿੰਦਰ ਕੁਮਾਰ ਮੁੰਜਾਲ, ਸੈਨੇਟਰੀ ਇੰਸਪੈਕਟਰ ਕਰਨ ਕੁਮਾਰ, ਅਮਿਤ ਕੁਮਾਰ ਤੇ ਹੋਰ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕਾਰ-ਟੈਂਪੂ (ਥ੍ਰੀ ਵੀਲ੍ਹਰ) ਵਿਚਕਾਰ ਹਾਦਸਾ, 17 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।