07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਜ ਰੋਜ਼ਾ ਸ੍ਰੀ ਰਾਮ ਕਥਾ ਸਮਾਪਤ

ਅਜੀਤ ਡੈਸਕ 23-09-2025

ਗਿੱਦੜਬਾਹਾ, 22 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਗਿੱਦੜਬਾਹਾ ਵਿਖੇ 5 ਰੋਜ਼ਾ ਸ੍ਰੀ ਰਾਮ ਕਥਾ ਕਰਵਾਈ ਗਈ | ਇਸ ਮੌਕੇ ਸੰਜੇ ਗੋਇਲ, ਧਰਮਪਾਲ ਸਿੰਗਲਾ ਪ੍ਰਧਾਨ ਨਟਰਾਜ ਕਲਾ ਕੇਂਦਰ, ਸੁਭਾਸ਼ ਨਾਗਪਾਲ ਸਰਪ੍ਰਸਤ ਭਗਵਾਨ ਮਹਾਵੀਰ ਦਲ, ਰਮੇਸ਼ ਕੁਮਾਰ, ਅਸ਼ਵਨੀ ਸਿੰਗਲਾ, ਲਸ਼ਮਨ ਕੁਮਾਰ ਗਰਗ, ਭੀਮ ਗਰੋਵਰ, ਲਾਡੀ ਗਰੋਵਰ ਅਤੇ ਗਿਆਨੇਸ਼ਨੰਦ ਵਲੋਂ ਜੋਤ ਜਗਾ ਕੇ ਸਮਾਗਮ ਦੀ ਸ਼ੁਰੂਅਤ ਕੀਤੀ ਗਈ | ਸਾਧਵੀ ਪ੍ਰਜੀਤੀ ਭਾਰਤੀ ਨੇ ਦੱਸਿਆ ਕਿ ਇਹ ਪੰਜ ਰੋਜ਼ਾ ਸ੍ਰੀ ਰਾਮ ਕਥਾ ਕਰਵਾਈ ਗਈ | ਪੰਜਵੇਂ ਦਿਨ ਸਾਧਵੀ ਸ਼ਚੀ ਭਾਰਤੀ ਵਲੋਂ ਸੁੰਦਰਕਾਂਢ ਪ੍ਰਸੰਗ ਨੂੰ ਬੜੇ ਹੀ ਰੌਚਿਕ ਢੰਗ ਨਾਲ ਪੇਸ਼ ਕੀਤਾ ਗਿਆ | ਕਥਾ ਦੀ ਸਮਾਪਤੀ ਦਿਵਸ 'ਤੇ ਮਧੁਰ ਕਾਸ਼ਨੀ ਮੰਡਲ ਗਿੱਦੜਬਾਹਾ ਦੇ ਸਾਰੇ ਮੈਂਬਰ, ਅੰਨਪੂਰਨਾ ਮਹਾਂਕਾਲੀ ਦੇ ਮੈਂਬਰ, ਮਦਨ ਲਾਲ ਬਾਂਸਲ, ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ, ਸ੍ਰੀ ਦੁੱਖ ਭੰਜਨ ਹਨੂਮਾਨ ਮੰਦਰ ਮਹਿਲਾ ਮੰਡਲ, ਪ੍ਰਦੀਪ ਅਰੋੜਾ, ਬਿੱਟੂ ਦੁੱਗਲ ਅਤੇ ਸੰਤ ਸਮਾਜ ਨੂੰ ਸਨਮਾਨਿਤ ਕੀਤਾ ਗਿਆ | ਕਥਾ ਦੀ ਸਮਾਪਤੀ ਪਾਵਨ ਆਰਤੀ ਨਾਲ ਹੋਈ |

ਪਿਛਲੀ ਖ਼ਬਰ ਨਰਾਤਿਆਂ ਦੇ ਪਹਿਲੇ ਦਿਨ ਮੰਦਰਾਂ 'ਚ ਲੱਗਿਆ ਭਗਤਾਂ ਦਾ ਤਾਂਤਾ ਅਗਲੀ ਖ਼ਬਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦਾ ਵਿਸ਼ਵ ਜਨਤਕ ਅਸੈਂਬਲੀ 'ਚ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।