06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦਾ ਵਿਸ਼ਵ ਜਨਤਕ ਅਸੈਂਬਲੀ 'ਚ ਸਨਮਾਨ <br/>

ਅਜੀਤ ਡੈਸਕ 23-09-2025
ਮਾਸਕੋ, 22 ਸਤੰਬਰ (ਅ.ਬ.)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਜੀ.ਐਨ.ਐਨ.ਐਸ.ਜੀ.) ਦੇ ਚੇਅਰਮੈਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਓ.ਬੀ.ਈ. ਕੇ.ਐਸ.ਜੀ. ਐਮ.ਜੀ.ਐਚ. ਨੂੰ ਇਸ ਹਫ਼ਤੇ ਮਾਸਕੋ 'ਚ ਵਿਸ਼ਵ ਜਨਤਕ ਅਸੈਂਬਲੀ 'ਚ ਭਾਗ ਲੈਣ ਦÏਰਾਨ 'ਮਨੁੱਖਤਾ ਦੀ ਸੇਵਾ ਲਈ' ਪਹਿਲੇ ਵਿਸ਼ਵ ਜਨਤਕ ਮਾਨਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਅਸੈਂਬਲੀ 19 ਸਤੰਬਰ ਨੂੰ ਇਕ ਸੱਭਿਆਚਾਰਕ ਪ੍ਰੋਗਰਾਮ ਨਾਲ ਸ਼ੁਰੂ ਹੋਈ, ਜਿਸ ਦੌਰਾਨ ਭਾਈ ਸਾਹਿਬ ਇਤਿਹਾਸਕ ਮੈਰੀਨੋ ਜ਼ਿਲ੍ਹੇ 'ਚੋਂ ਇਕ ਸੁੰਦਰ ਨਦੀ ਕਰੂਜ਼ 'ਤੇ ਵਿਸ਼ਵ ਪ੍ਰਤੀਨਿਧੀਆਂ ਨਾਲ ਸ਼ਾਮਲ ਹੋਏ, ਜੋ ਕੋਲੋਮੇਂਸਕੋਏ ਮਿਊਜ਼ੀਅਮ-ਰਿਜ਼ਰਵ ਵਿਖੇ ਸਮਾਪਤ ਹੋਇਆ | ਅਸੈਂਬਲੀ ਦÏਰਾਨ ਭਾਈ ਸਾਹਿਬ ਨੂੰ ਸ਼ਾਂਤੀ, ਮਾਨਵਤਾਵਾਦੀ ਸਹਿਯੋਗ ਤੇ ਮਨੁੱਖਤਾ ਦੇ ਆਦਰਸ਼ਾਂ ਪ੍ਰਤੀ ਨਿਰਸਵਾਰਥ ਸੇਵਾ 'ਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਦਾ ਸਨਮਾਨ ਕਰਦੇ ਹੋਏ 'ਮਨੁੱਖਤਾ ਲਈ ਸੇਵਾ' ਦਾ ਉਦਘਾਟਨੀ ਵਿਸ਼ਵ ਜਨਤਕ ਮਾਨਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | 21 ਸਤੰਬਰ ਨੂੰ ਭਾਈ ਸਾਹਿਬ ਨੇ ਮਾਸਕੋ ਦੇ ਵਰਲਡ ਟ੍ਰੇਡ ਸੈਂਟਰ ਵਿਖੇ 'ਸ਼ਾਂਤੀ ਅਤੇ ਮਨੁੱਖਤਾ ਲਈ ਅਧਿਆਤਮਿਕ ਏਕਤਾ' ਸਿਰਲੇਖ ਵਾਲੇ ਇਕ ਉੱਚ-ਪੱਧਰੀ ਪੈਨਲ ਸੈਸ਼ਨ ਨੂੰ ਸੰਬੋਧਨ ਕੀਤਾ | ਭਾਈ ਸਾਹਿਬ ਮਹਿੰਦਰ ਸਿੰਘ ਜੀ ਦੀ ਵਿਸ਼ਵ ਜਨਤਕ ਅਸੈਂਬਲੀ 'ਚ ਭਾਗੀਦਾਰੀ, ਉਨ੍ਹਾਂ ਦੇ ਮੁੱਖ ਯੋਗਦਾਨ ਅਤੇ ਉਨ੍ਹਾਂ ਨੂੰ 'ਫਾਰ ਸਰਵਿਸ ਟੂ ਹਿਊਮੈਨਿਟੀ' ਪੁਰਸਕਾਰ ਪ੍ਰਾਪਤ ਕਰਨਾ, ਸਭਿਆਚਾਰਾਂ ਅਤੇ ਧਰਮਾਂ 'ਚ ਏਕਤਾ, ਸੰਵਾਦ ਤੇ ਸਾਂਝੇ ਮਨੁੱਖੀ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਸਥਾਈ ਸਮਰਪਣ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਜ ਰੋਜ਼ਾ ਸ੍ਰੀ ਰਾਮ ਕਥਾ ਸਮਾਪਤ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨੇਵਾਰ ਸਾਹਿਤਕ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।