30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ 262.560 ਗ੍ਰਾਮ ਹੈਰੋਇਨ ਸਣੇ ਕਾਬੂ <br/>

ਅਜੀਤ ਡੈਸਕ 19-07-2025
ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਪੁਲਿਸ ਨੇ ਪੰਜਾਬ ਤੋਂ ਨਸ਼ਾ ਲਿਆ ਕੇ ਹਰਿਆਣਾ ਸਪਲਾਈ ਕਰਨ ਵਾਲੇ ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ ਕੁਲਦੀਪ ਸਿੰਘ ਉਰਫ਼ ਵਿੱਕੀ ਨੂੰ ਗਿ੍ਫ਼ਤਾਰ ਕੀਤਾ ਹੈ | ਏ. ਐੱਨ. ਸੀ. ਟੀਮ ਨੇ ਮੁਲਜ਼ਮ ਤੋਂ ਵਪਾਰਕ ਮਾਤਰਾ 'ਚ 262.560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਮੁੱਢਲੀ ਪੁੱਛਗਿੱਛ 'ਚ ਮੁਲਜ਼ਮ ਕੁਲਦੀਪ ਨੇ ਕਬੂਲਿਆ ਹੈ ਕਿ ਉਹ ਨਸ਼ਿਆਂ ਦਾ ਆਦੀ ਹੈ ਅਤੇ ਪੰਜਾਬ ਤੋਂ ਡੱਬਵਾਲੀ ਨੂੰ ਨਸ਼ਾ ਸਪਲਾਈ ਕਰਦਾ ਹੈ | ਬਰਾਮਦ ਹੈਰੋਇਨ ਦੀ ਕੀਮਤ ਲਗਪਗ 10 ਲੱਖ ਰੁਪਏ ਦੱਸੀ ਜਾਂਦੀ ਹੈ | ਡੱਬਵਾਲੀ ਦੇ ਡੀ. ਐੱਸ. ਪੀ. (ਐੱਚ) ਕਪਿਲ ਅਹਿਲਾਵਤ ਨੇ ਕਿਹਾ ਕਿ ਮੁਖ਼ਬਰੀ ਦੇ ਆਧਾਰ 'ਤੇ ਏ. ਐੱਨ. ਸੀ. ਟੀਮ ਨੇ ਪੰਚਮੁਖੀ ਮੰਦਰ ਚੌਰਾਹੇ 'ਤੇ ਨਾਕਾਬੰਦੀ ਕੀਤੀ | ਮੋਟਰਸਾਈਕਲ ਸਵਾਰ ਮੁਲਜ਼ਮ ਨੂੰ ਰੋਕਿਆ ਗਿਆ | ਉਸ ਦੀ ਤਲਾਸ਼ੀ ਲੈਣ 'ਤੇ ਉਸ ਦੀ ਕੈਪਰੀ ਦੀ ਜੇਬ ਵਿਚ ਪਏ ਇਕ ਲਿਫ਼ਾਫ਼ੇ ਵਿਚੋਂ 262.560 ਗ੍ਰਾਮ ਹੈਰੋਇਨ ਬਰਾਮਦ ਹੋਈ | ਡੀ. ਐੱਸ. ਪੀ. ਅਨੁਸਾਰ ਮੁਲਜ਼ਮ ਖ਼ਿਲਾਫ਼ ਲੰਬੀ ਥਾਣੇ ਵਿਚ 10 ਗ੍ਰਾਮ ਹੈਰੋਇਨ ਦਾ ਮੁਕੱਦਮਾ ਦਰਜ ਹੈ ਤੇ ਥਾਣਾ ਸਿਟੀ ਡੱਬਵਾਲੀ 'ਚ ਨਾਰਕੋਟਿਕਸ ਧਾਰਾਵਾਂ ਤਹਿਤ ਦਰਜ ਮੁਕੱਦਮੇ 'ਚ ਉਹ ਅਸਲ ਤਸਕਰ ਸੀ | ਉਨ੍ਹਾਂ ਦੱਸਿਆ ਕਿ ਬੀਤੇ ਤਿੰਨ ਦਿਨਾਂ 'ਚ ਡੱਬਵਾਲੀ ਪੁਲਿਸ ਵਲੋਂ ਵਪਾਰਕ ਮਾਤਰਾ ਵਿਚ ਨਸ਼ਿਆਂ ਦੀ ਇਹ ਦੂਜੀ ਬਰਾਮਦਗੀ ਹੈ | ਬੀਤੀ 15 ਜੁਲਾਈ ਨੂੰ ਸੀ. ਆਈ. ਏ. ਡੱਬਵਾਲੀ ਨੇ ਮੁਲਜ਼ਮ ਓਮ ਪ੍ਰਕਾਸ਼ ਨੂੰ 70 ਕਿੱਲੋ 615 ਗ੍ਰਾਮ ਭੁੱਕੀ ਤੇ ਇਕ ਟਰੱਕ ਸਮੇਤ ਗਿ੍ਫ਼ਤਾਰ ਕੀਤਾ ਸੀ |

ਪਿਛਲੀ ਖ਼ਬਰ ਮਿਸ਼ਨ ਸਮਰੱਥ ਦੀ ਰੀਵਿਊ ਮੀਟਿੰਗ <br/> ਅਗਲੀ ਖ਼ਬਰ ਡਿਸਟਿਕ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਓਪਨ ਜ਼ਿਲ੍ਹਾ ਸ਼ੂਟਿੰਗ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।