30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਾਤਾਵਰਨ ਨੂੰ ਬਚਾਉਣਾ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ-ਖੀਵਾ

ਅਜੀਤ ਡੈਸਕ 19-07-2025
ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਮੁਹੱਲਾ ਪਟਵਾਰੀਆਂ, ਵਾਰਡ ਨੰਬਰ 16-17 ਵਿਖੇ ਬਣ ਰਹੇ ਪਾਰਕ ਵਿਚ ਮੁਹੱਲਾ ਵਾਸੀਆਂ ਨੇ ਛਾਂਦਾਰ ਅਤੇ ਫ਼ਲ਼ਦਾਰ ਬੂਟੇ ਲਗਾਏ | ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਲੇ ਦੁਆਲੇ ਬੂਟੇ ਲਗਾਉਣ | ਇਸ ਮੌਕੇ ਸਮਾਜ ਸੇਵੀ ਬਲਜੀਤ ਸਿੰਘ ਖੀਵਾ ਨੇ ਕਿਹਾ ਕਿ ਜੇਕਰ ਅਸੀਂ ਅੱਜ ਬੂਟੇ ਲਗਾਵਾਂਗੇ ਤਾਂ ਭਵਿੱਖ ਵਿਚ ਜਾ ਕੇ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵਧੀਆ ਵਾਤਾਵਰਨ ਛੱਡ ਕੇ ਜਾਵਾਂਗੇੇ | ਇਸ ਮੌਕੇ ਕੌਂਸਲਰ ਰਣਜੀਤ ਸਿੰਘ ਸਿੱਧੂ ਨੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਬਣ ਰਹੀ ਪਾਰਕ ਵਿਚ ਆਉਣ ਵਾਲੇ ਸਮੇਂ ਵਿਚ ਬੈਂਚ, ਫੁੱਲਾਂ ਦੇ ਬੂਟੇ, ਘਾਹ ਲਗਾ ਕੇ ਇਸ ਨੂੰ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ ਤਾਂ ਜੋ ਲੋਕ ਇੱਥੇ ਆ ਕੇ ਆਰਾਮ ਕਰ ਸਕਣ | ਇਸ ਵਿਸ਼ੇਸ਼ ਕਾਰਜ ਲਈ ਜਸਮੇਲ ਸਿੰਘ ਜੱਸਾ ਪੰਜਾਬ ਪਗੜੀ ਹਾਊਸ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਕੌਂਸਲਰ ਅਰੁਣ ਚਾਵਲਾ, ਕਾਲਾ ਬਿਜਲੀ ਵਾਲਾ, ਦਵਿੰਦਰ ਸ਼ੈਰੀ, ਸਤਪਾਲ ਸੱਤੀ, ਕੁਲਦੀਪ ਸਿੰਘ ਬੰਟੀ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਵੱਛ ਸਰਵੇਖਣ 2024-25 'ਚ ਮਲੋਟ ਦਾ ਪੰਜਾਬ ਭਰ ਵਿਚੋਂ 23ਵਾਂ ਰੈਂਕ <br/> ਅਗਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।