ਰਾਜਪੁਰਾ, 20 ਨਵੰਬਰ (ਜੀ.ਪੀ. ਸਿੰਘ)-ਸਥਾਨਕ ਸਿਵਲ ਹਸਪਤਾਲ ਵਿਖੇ ਇਕ ਸਮਾਰੋਹ 'ਚ ਐੱਸ.ਐੱਮ.ਓ. ਡਾ. ਸੰਜੀਵ ਅਰੋੜਾ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਾਰੇ ਡਾਕਟਰਾਂ ਸਮੇਤ ਸਮੂਹ ਪੈਰਾ-ਮੈਡੀਕਲ ਸਟਾਫ਼ ਤੇ ਹੋਰ ਸਟਾਫ਼ ਵਲੋਂ ਐੱਸ. ਐੱਮ. ਓ. ਡਾ. ਸੰਜੀਵ ਅਰੋੜਾ ਦੀਆਂ ਹਸਪਤਾਲ ਦੀ ਨੁਹਾਰ ਬਦਲਣ ਅਤੇ ਸੰਜੀਦਗੀ ਭਰੇ ਸੁਭਾਅ ਕਾਰਨ ਸਨਮਾਨ ਕੀਤਾ ਗਿਆ | ਇਸ ਮੌਕੇ ਹੱਡੀਆਂ ਦੇ ਰੋਗਾਂ ਦਾ ਮਾਹਿਰ ਡਾ. ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਡਾ. ਸੰਜੀਵ ਅਰੋੜਾ ਨੂੰ ਅਜੇ ਥੋੜਾ ਸਮਾਂ ਹੀ ਰਾਜਪੁਰਾ ਦੇ ਏ.ਪੀ. ਜੈਨ ਹਸਪਤਾਲ ਵਿਚ ਬਦਲ ਕੇ ਆਇਆਂ ਨੂੰ ਹੋਇਆ ਹੈ ਤੇ ਉਨ੍ਹਾਂ ਵਲੋਂ ਸਮੂਹ ਸਟਾਫ਼ ਨਾਲ ਵਧੀਆ ਵਰਤਾਰਾ ਅਤੇ ਕੰਮ ਲੈਣ ਦਾ ਤਰੀਕਾ ਸਟਾਫ਼ ਨੂੰ ਬਹੁਤ ਵਧੀਆ ਲੱਗਦਾ ਹੈ | ਡਾ. ਸੰਜੀਵ ਅਰੋੜਾ ਨੇ ਹਸਪਤਾਲ ਵਿਚ ਮਰੀਜ਼ਾਂ ਲਈ ਲਗਾਤਾਰ ਦਵਾਈਆਂ ਮੰਗਵਾਉਣ ਤੇ ਜੇਕਰ ਮੌਕੇ 'ਤੇ ਕੋਈ ਦਵਾਈ ਨਹੀਂ ਹੈ ਤੇ ਬਾਜ਼ਾਰ ਤੋਂ ਤੁਰੰਤ ਪ੍ਰਬੰਧ ਕਰਨ ਕਾਰਨ ਉਹ ਹਸਪਤਾਲ ਦੇ ਸਟਾਫ਼ ਤੋਂ ਇਲਾਵਾ ਰਾਜਪੁਰਾ ਦੇ ਵਸਨੀਕਾਂ ਦੇ ਵੀ ਹਰਮਨ ਪਿਆਰੇ ਹੋ ਗਏ ਹਨ | ਇਸ ਮੌਕੇ ਡਾ. ਸ਼ੁਭਕਰਮਨਦੀਪ ਸਿੰਘ, ਡਾ. ਉਪਕਾਰ ਸਿੰਘ, ਡਾ. ਸੁਮਿਤ, ਡਾ. ਸੰਦੀਪ ਸਿੰਘ, ਡਾ. ਗੁਰਲੀਨ ਕੌਰ, ਡਾ. ਅੰਜੂ ਸਧਰਾਓ, ਡਾ. ਬਲਬੀਰ ਸਿੰਘ ਬੇਦੀ, ਡਾ. ਸੁਸ਼ਮਾ ਕਾਲੀਆ, ਹੈੱਡ ਮੈਟਰਨ ਇੰਦਰਰੂਪ ਕੌਰ, ਭੁਪਿੰਦਰ ਕੌਰ, ਇੰਦਰ ਸਪਰਾ ਸਮੇਤ ਪੈਰਾ-ਮੈਡੀਕਲ ਸਟਾਫ਼ ਮੈਂਬਰ ਮੌਜੂਦ ਸਨ |