ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਾਫਟਬਾਲ ਅੰਡਰ-19 ਲੜਕੀਆਂ ਦੇ ਮੁਕਾਬਲੇ ਪੀ. ਐੱਮ. ਸ੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ | ਲੀਗ ਮੁਕਾਬਲਿਆਂ 'ਚ ਲੁਧਿਆਣਾ ਨੇ ਫ਼ਰੀਦਕੋਟ ਨੂੰ ਜਲੰਧਰ ਨੇ ਮੋਗੇ ਨੂੰ ਫਿਰੋਜ਼ਪੁਰ ਨੇ ਬਠਿੰਡੇ ਨੂੰ ਅੰਮਿ੍ਤਸਰ ਨੇ ਪਟਿਆਲੇ ਨੂੰ ਲੁਧਿਆਣਾ ਨੇ ਫਾਜ਼ਿਲਕਾ ਨੂੰ ਜਲੰਧਰ ਨੇ ਮੁਕਤਸਰ ਨੂੰ ਫਿਰੋਜ਼ਪੁਰ ਨੇ ਮਾਨਸਾ ਨੂੰ ਅੰਮਿ੍ਤਸਰ ਨੇ ਸੰਗਰੂਰ ਨੂੰ ਫਾਜ਼ਿਲਕਾ ਨੇ ਫਰੀਦਕੋਟ ਨੂੰ ਮੁਕਤਸਰ ਸਾਹਿਬ ਨੇ ਮੋਗੇ ਨੂੰ ਮਾਨਸਾ ਨੇ ਬਠਿੰਡੇ ਨੂੰ ਤੇ ਪਟਿਆਲੇ ਨੇ ਸੰਗਰੂਰ ਨੂੰ ਹਰਾਇਆ | ਅੱਜ ਦੇ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਉਚੇਚੇ ਤੌਰ 'ਤੇ ਪਹੁੰਚ ਕੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਸਤਬੀਰ ਸਿੰਘ ਗਿੱਲ, ਗਗਨਦੀਪ ਸਿੰਘ ਰੋਪੜ, ਪਵਿੱਤਰ ਸਿੰਘ, ਹਰੀਸ਼ ਸਿੰਘ ਰਾਵਤ, ਡਾ. ਆਸ਼ਾ ਸਿੰਘ, ਬਿਕਰਮ ਠਾਕੁਰ, ਰਾਜਿੰਦਰ ਸਿੰਘ, ਮੱਖਣ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਗੌਰਵ ਬਿਰਦੀ, ਗੁਰਜੰਟ ਸਿੰਘ ਤੇ ਹੋਰ ਹਾਜ਼ਰ ਸਨ¢