ਭੁੱਨਰਹੇੜੀ, 20 ਨਵੰਬਰ (ਧਨਵੰਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਗੁਰਦੁਆਰਾ ਸਾਹਿਬ ਭੁੱਨਰਹੇੜੀ 'ਚ ਬੈਠਕ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ 23 ਨਵੰਬਰ ਨੂੰ ਧਾਰਮੀਕ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਰਾਗੀ, ਢਾਡੀ, ਕਵੀਸ਼ਰੀ ਅਤੇ ਕਵੀ ਪੁਹੰਚ ਰਹੇ ਹਨ | ਇਸ ਮੌਕੇ ਵੱਖ-ਵੱਖ ਇਤਿਹਾਸਕਾਰ ਵੀ ਕੌਮੀ ਫਰਜ਼ਾਂ ਸੰਬੰਧੀ ਵਿਚਾਰ ਪੇਸ਼ ਕਰਨਗੇ | ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਕੌਮੀ ਫਰਜ਼ਾਂ ਸੰਬੰਧੀ ਇਤਿਹਾਸ ਨਾਲ ਜੁੜਨ ਲਈ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ | ਇਸ ਬੈਠਕ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਗੁਰਜੀਤ ਸਿੰਘ ਉਪਲੀ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਗੁਲਜ਼ਾਰ ਸਿੰਘ ਭੁੱਨਰਹੇੜੀ, ਹਰਮਨਜੀਤ ਸਿੰਘ ਕਲੇਰ, ਨਿਰਮਲ ਸਿੰਘ, ਸ਼ੇਰ ਸਿੰਘ ਪੰਜੇਟਾ, ਮਹਿੰਦਰ ਸਿੰਘ ਪੰਜੇਟਾ, ਜ਼ੋਬਨ ਸਿੰਘ ਸੰਧੂ, ਮਲਕੀਅਤ ਸਿੰਘ ਜੁਲਾਹਖੇੜੀ, ਰਾਜਿੰਦਰ ਬਾਵਾ, ਜਸਵਿੰਦਰ ਸਿੰਘ ਚੰਦੀ, ਕੈਪਟਨ ਰਣਧੀਰ ਸਿੰਘ, ਜਗਤਾਰ ਸਿੰਘ ਠਾਕੁਰ ਗੜ੍ਹ, ਰਾਮ ਸਿੰਘ ਨੈਣਾਂ, ਲਾਲ ਸਿੰਘ ਨੈਣਾਂ, ਨਰਿੰਦਰ ਸਿੰਘ ਕਾਠਗੜ੍ਹ, ਗੁਰਦੇਵ ਸਿੰਘ ਮਾਨ ਤੇ ਕਾਕਾ ਸਿੰਘ ਭੁੱਨਰਹੇੜੀ ਆਦਿ ਮੌਜੂਦ ਸਨ |