ਸਮਾਣਾ, 20 ਨਵੰਬਰ (ਸਾਹਿਬ ਸਿੰਘ)-ਸਟੇਟ ਬੈਂਕ ਆਫ ਇੰਡੀਆ, ਗੱਜੂਮਾਜਰਾ ਬਰਾਂਚ ਵਲੋਂ ਸੀ. ਐੱਸ. ਆਰ. ਰਾਹੀਂ ਪੀ.ਐੱਚ.ਸੀ. ਗੱਜੂਮਾਜਰਾ ਨੂੰ ਦੋ ਲੱਖ ਰੁਪਏ ਦੇ ਉਪਕਰਨ ਦਿੱਤੇ ਗਏ | ਇਸ ਦੇ ਨਾਲ ਹੀ ਡਿਸਪੈਂਸਰੀ ਵਿਚ ਆਉਣ ਵਾਲੇ ਰੋਜ਼ਾਨਾ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ | ਇਸ ਮੌਕੇ ਸਮੇਂ ਸਟੇਟ ਬੈਂਕ ਆਫ ਇੰਡੀਆ ਦੇ ਰਿਜਨਲ ਮੈਨੇਜਰ ਅਜੈ ਕੁਮਾਰ, ਬਰਾਂਚ ਮੈਨੇਜਰ ਅਨੁਸੇਹਾ ਸਿਨਹਾ, ਸੀਨੀ. ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ, ਮੈਡੀਕਲ ਅਫ਼ਸਰ ਡਾ. ਵਰੁਣਜੀਤ ਕੌਰ ਤੇ ਜੈਦੀਪ ਸਿੰਘ ਆਦਿ ਹਾਜ਼ਰ ਸਨ |