ਪਟਿਆਲਾ, 20 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਬਾਟਨੀ ਅਤੇ ਬਾਇਓਟੈੱਕਨਾਲੋਜੀ ਵਿਭਾਗ ਵਲੋਂ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਹ ਲੈਕਰਚ ਪਿ੍ੰਸੀਪਲ ਨਿਸ਼ਠਾ ਤਿ੍ਪਾਠੀ ਦੀ ਅਗੁਾਵਾਈ ਵਿਚ ਕਰਵਾਇਆ ਗਿਆ | ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਟਨੀ ਵਿਭਾਗ ਦੇ ਮੁੱਖੀ ਪ੍ਰੋ. ਗੀਤਿਕਾ ਸਰਹਿੰਦੀ ਨੇ ਮੁੱਖ ਬੁਲਾਰੇ ਵਜੋਂ ਸਿਰਕਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੈੱਲ ਸਾਈਕਲ ਬਾਰੇ ਜਾਣੂ ਕਰਵਾਇਆ | ਵਿਭਾਗ ਮੁੱਖੀ ਪ੍ਰੋ. ਸੁਨੀਤ ਕੁਮਾਰ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਵਿਕਾਸ ਲਈ ਜਰੂਰੀ ਹਨ | ਇਸ ਦੌਰਾਨ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਲਖਵਿੰਦਰ ਕੌਰ, ਪ੍ਰੋ. ਰਜਿੰਦਰ ਕੌਰ, ਪ੍ਰੋ. ਜੌਤੀ ਸੈਣੀ, ਪ੍ਰੋ. ਯੋਧਾ ਸਿੰਘ, ਪ੍ਰੋ. ਰਸ਼ਮੀ ਰਾਏ, ਪ੍ਰੋ. ਜੈਸਮੀਨ ਮੌਜੂਦ ਰਹੇ | ਸਟੇਜ ਦੀ ਕਾਰਵਾਈ ਪ੍ਰੋ. ਜੈਸਮੀਨ ਵਲੋਂ ਤੇ ਧੰਨਵਾਦੀ ਦਾ ਮਤਾ ਪ੍ਰੋ. ਰਸ਼ਮੀ ਵਲੋਂ ਪੜਿ੍ਹਆ ਗਿਆ | ਵਿਦਿਆਰਥੀ ਨੇ ਇਸ ਦੌਰਾਨ ਕਾਫੀ ਜਾਣਕਾਰੀ ਹਾਸਿਲ ਕੀਤੀ |