30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਧਾਇਕ ਅਜੀਤਪਾਲ ਕੋਹਲੀ ਵਲੋਂ ਨਗਰ ਨਿਗਮ ਦੇ ਜਨਰਲ ਹਾਊਸ 'ਚ ਬਿਨਾਂ ਏਜੰਡੇ ਤੋਂ ਲਿਆਂਦੇ ਦੋ ਮਤੇ ਹੋਏ ਪਾਸ

ਅਜੀਤ ਡੈਸਕ 21-11-2025
ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਗੱਲਬਾਤ ਕਰਦਿਆਂ ਆਖਿਆ ਕਿ ਨਗਰ ਨਿਗਮ ਦੇ ਜਨਰਲ ਹਾਊਸ 'ਚ ਬਿਨਾ ਏਜੰਡੇ ਤੋ ਆਊਟ ਆਫ ਏਜੰਡਾ ਆਏ ਦੋ ਮਤੇ ਪਾਸ ਹੋਏ ਹਨ, ਜਿਸ ਲਈ ਉਨ੍ਹਾਂ ਵਿਸ਼ੇਸ਼ ਤੌਰ 'ਤੇ ਨਗਰ ਨਿਗਮ ਦੀ ਸ਼ਲਾਘਾ ਕਰਦਿਆਂ ਮੇਅਰ ਕੁੰਦਨ ਗੋਗੀਆ ਦਾ ਧੰਨਵਾਦ ਵੀ ਕੀਤਾ ਹੈ | ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਨਗਰ ਨਿਗਮ ਦੇ ਜਨਰਲ ਹਾਊਸ ਨੇ ਨਵੇਂ ਬਣੇ ਆਡੀਟੋਰੀਅਮ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਆਡੀਟੋਰੀਅਮ ਰੱਖਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ, ਰਾਜ ਮਾਤਾ ਮਹਿੰਦਰ ਕੌਰ ਪਾਰਕ 'ਚ ਵਿਸ਼ਵਕਰਮਾ ਕਮਿਊਨਿਟੀ ਹਾਲ ਲਈ ਜ਼ਮੀਨ ਅਲਾਟ ਕਰਨ ਲਈ ਇਕ ਹੋਰ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਲਈ ਮੇਅਰ ਕੁੰਦਨ ਗੋਗੀਆ ਦਾ ਵਿਸ਼ੇਸ਼ ਧੰਨਵਾਦ ਕਿ ਉਨ੍ਹਾਂ ਮੇਰੇ ਏਜੰਡੇ ਤੋਂ ਬਾਹਰ ਦੇ ਮਤਿਆਂ 'ਤੇ ਵਿਚਾਰ ਕੀਤਾ ਹੈ | ਜ਼ਿਕਰਯੋਗ ਹੈ ਕਿ ਵਿਸ਼ਵਕਰਮਾ ਕਮਿਊਨਿਟੀ ਹਾਲ ਲਈ ਜ਼ਮੀਨ ਅਲਾਟ ਹੋਣ 'ਤੇ ਰਾਮਗੜ੍ਹੀਆ ਸਮਾਜ ਅੰਦਰ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਇਹ ਮੰਗ ਪਿਛਲੇ 20 ਸਾਲਾਂ ਤੋਂ ਅਧੂਰੀ ਚਲੀ ਆ ਰਹੀ ਸੀ, ਜਿਸ ਨੂੰ ਵਿਧਾਇਕ ਅਜੀਤਪਾਲ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਬੁਰ ਪਿਆ ਹੈ, ਜਿਸ ਲਈ ਉਨ੍ਹਾਂ ਵਿਧਾਇਕ ਅਜੀਤ ਪਾਲ ਕੋਹਲੀ ਦਾ ਧੰਨਵਾਦ ਵੀ ਕੀਤਾ ਹੈ | ਵਿਧਾਇਕ ਕੋਹਲੀ ਨੇ ਆਖਿਆ ਕਿ ਇਹ ਦੋਵੇਂ ਏਜੰਡੇ ਆਊਟ ਆਫ ਏਜੰਡਾ ਸਨ, ਜਿਨਾ ਨੂੰ ਨਗਰ ਨਿਗਮ ਵਲੋਂ ਵਿਚਾਰ ਚਰਚਾ ਕਰਕੇ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ, ਜਿਸ ਦਾ ਲਾਭ ਲੋਕਾਂ ਨੂੰ ਮਿਲੇਗਾ | ਉਨ੍ਹਾਂ ਕਿਹਾ ਕਿ ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਚਲੀ ਆ ਰਹੀ ਸੀ, ਜਿਸ ਨੂੰ ਹੁਣ ਨਗਰ ਨਿਗਮ ਦੇ ਜਨਰਲ ਹਾਊਸ 'ਚ ਪਾਸ ਕਰ ਦਿੱਤਾ ਗਿਆ ਹੈ, ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਨ |
ਪਿਛਲੀ ਖ਼ਬਰ ਅਥਲੀਟ ਗੁਰਜੀਤ ਸਿੰਘ ਨੇ 2 ਤਗਮੇ ਜਿੱਤ ਕੇ ਪਟਿਆਲਾ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਜਨਰਲ ਹਾਊਸ 'ਚ 2 ਮਤਿਆਂ ਨੂੰ ਛੱਡ ਬਾਕੀ ਸਰਬਸੰਮਤੀ ਨਾਲ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।