ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ 'ਚ 46ਵੀਆਂ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ 'ਚ ਗੁਰਜੀਤ ਸਿੰਘ ਸਾਬਕਾ ਵੈਸਟ ਅਥਲੀਟ ਖ਼ਾਲਸਾ ਕਾਲਜ ਪਟਿਆਲਾ ਨੇ ਪੋਲ ਵਾਲਟ ਜੰਪ 'ਚ ਤੀਜਾ ਸਥਾਨ ਤੇ ਹਾਈ ਜੰਪ 'ਚ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਪਟਿਆਲਾ ਤੇ ਖ਼ਾਲਸਾ ਕਾਲਜ ਪਟਿਆਲਾ ਦਾ ਨਾਮ ਰੌਸ਼ਨ ਕੀਤਾ ਹੈ | ਦੱਸਣਯੋਗ ਹੈ ਕਿ ਉਹ ਪਹਿਲਾ ਵੀ ਪੰਜਾਬ ਪੱਧਰ 'ਤੇ ਕਈ ਤਗਮੇ ਜਿੱਤ ਕੇ ਪਟਿਆਲੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਚੁੱਕੇ ਹਨ |