30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਧਾਇਕ ਦੇਵ ਮਾਨ ਵਲੋਂ ਨਾਭਾ ਦੇ ਚਾਰ ਪਿੰਡਾਂ ਨੂੰ 2 ਕਰੋੜ ਦੀ ਗਰਾਂਟ ਜਾਰੀ ਕਰਨ 'ਤੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ

ਅਜੀਤ ਡੈਸਕ 21-11-2025
ਨਾਭਾ, 20 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਉਨ੍ਹਾਂ ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਗਰਾਂਟ ਦਿੱਤੀ ਗਈ ਹੈ, ਜਿਨ੍ਹਾਂ ਪਿੰਡਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ | ਇਸ ਸੰਬੰਧੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਹੋਰਨਾਂ ਪਿੰਡਾਂ ਦੇ ਨਾਲ-ਨਾਲ ਨਾਭਾ ਹਲਕੇ ਦੇ 4 ਪਿੰਡਾਂ ਪਿੰਡ ਥੂਹੀ, ਪਿੰਡ ਅਗੌਲ, ਪਿੰਡ ਰਾਮਗੜ੍ਹ-ਬੌੜਾ ਅਤੇ ਪਿੰਡ ਗੁਣੀਕੇ ਨੂੰ 50-50 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ | ਪੰਜਾਬ ਸਰਕਾਰ ਖ਼ਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਹਰੇਕ ਪਿੰਡ ਦੀ ਪੰਚਾਇਤ ਦੇ ਹਰੇਕ ਸਰਪੰਚ ਨੂੰ ਆਪ ਆਪਣੇ ਹੱਥੀ 50 ਲੱਖ ਰੁਪਏ ਦਾ ਚੈੱਕ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਹੈ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਚਾਰੇ ਪਿੰਡਾਂ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ | ਇਸ ਮੌਕੇ 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ, ਉਂਕਾਰ ਸਿੰਘ ਅਗੋਲ, ਭਰਪੂਰ ਸਿੰਘ ਸਰਪੰਚ ਗੁਣੀਕੇ, ਬਹਾਦਰ ਸਿੰਘ ਪੰਚ, ਹਰਜੀਤ ਕੌਰ ਪੰਚ, ਸਤਗੁਰ ਸਿੰਘ ਪੰਚ, ਸੋਹਣ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਕੁਲਦੀਪ ਸਿੰਘ ਸਰਪੰਚ ਰਾਮਗੜ੍ਹ-ਬੌੜਾਂ, ਨਿਧਾਨ ਸਿੰਘ ਪੰਚ, ਰਵਿੰਦਰ ਸਿੰਘ ਪੰਚ, ਸ਼ੇਰ ਸਿੰਘ ਸਰਪੰਚ ਥੂਹੀ, ਅਮਰੀਕ ਸਿੰਘ ਪੰਚ, ਜੋਰਾ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਜਸਵੀਰ ਸਿੰਘ ਪੰਚ, ਸਨਦੀਪ ਕੌਰ ਪੰਚ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹੇ 'ਚ ਅੱਜ ਪੁੱਜੇਗਾ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਭਿ੍ਸ਼ਟਾਚਾਰ 'ਚ ਬੁਰੀ ਤਰ੍ਹਾਂ ਗ਼ਰਕ ਹੋ ਚੁੱਕੀ ਹੈ ਪੰਜਾਬ ਸਰਕਾਰ-ਰਾਜੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।