ਜਲੰਧਰ, 30 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਚ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ, ਰੈਲੀ ਤੋਂ ਪਹਿਲਾਂ ਉਹ ਦੁਪਹਿਰ ਦੇ ਖਾਣੇ ਲਈ ਰਾਕੇਸ਼ ਰਾਠੌਰ ਦੀ ਰਿਹਾਇਸ਼ 'ਤੇ ਰੁਕੇ।
ਅਮਿਤ ਸ਼ਾਹ ਅਤੇ ਕੇਵਲ ਸਿੰਘ ਢਿੱਲੋਂ ਨੇ ਰਾਕੇਸ਼ ਰਾਠੌਰ ਦੀ ਰਿਹਾਇਸ਼ 'ਤੇ ਸ਼ਾਕਾਹਾਰੀ ਭੋਜਨ ਕੀਤਾ। ਰੈਲੀ ਤੋਂ ਪਹਿਲਾਂ ਉਨ੍ਹਾਂ ਦਾ ਉੱਥੇ 40 ਮਿੰਟ ਦਾ ਠਹਿਰਾਅ ਸੀ।