ਸ਼ੁਤਰਾਣਾ, 19 ਨਵੰਬਰ (ਨਵਜੋਤ ਸਿੰਘ ਮਹਿਰੋਕ)-ਸ਼ੁਤਰਾਣਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਸ਼ਿਕਾਇਤ ਦਰਜ ਕਰਵਾਉਂਦਿਆਂ ਜਗਸੀਰ ਸਿੰਘ ਪੁੱਤਰ ਫੂਲ ਰਾਮ ਵਾਸੀ ਪਿੰਡ ਤੇਈਪੁਰ ਨੇ ਦੱਸਿਆ ਕਿ ਮਿਤੀ 16 ਨਵੰਬਰ ਨੂੰ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਤੇਈਪੁਰ ਦੀਆਂ ਮੜ੍ਹੀਆਂ ਨਜ਼ਦੀਕ ਜਾ ਰਿਹਾ ਸੀ | ਜਿੱਥੇ ਅਕਸ਼ੈ ਕੁਮਾਰ, ਅੰਕੁਸ਼ ਵਾਸੀ ਪਿੰਡ ਪਾਡਲਾ ਥਾਣਾ ਕੈਂਥਲ ਹਰਿਆਣਾ ਅਤੇ 3 ਹੋਰ ਨਾ ਮਾਲੂਮ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਉਸ ਦੇ ਮੋਟਰਸਾਈਕਲ ਦਾ ਨੁਕਸਾਨ ਕਰ ਦਿੱਤਾ | ਜਿਸ ਦੀ ਵਜ੍ਹਾ ਰੰਜਿਸ਼ ਪੁਰਾਣੀ ਤਕਰਾਰਬਾਜ਼ੀ ਦੱਸੀ ਜਾ ਰਹੀ ਹੈ | ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਉਕਤ ਦੋਸ਼ੀਆਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢