ਨਾਭਾ, 19 ਨਵੰਬਰ (ਜਗਨਾਰ ਸਿੰਘ ਦੁਲੱਦੀ)-ਕੇਂਦਰੀ ਵਿਦਿਆਲਿਆ ਨਾਭਾ ਛਾਉਣੀ ਵਿਖੇ ਦੋ ਦਿਨਾਂ ਪੁਸਤਕ ਮੇਲੇ ਦਾ ਉਦਘਾਟਨ ਸਕੂਲ ਪਿ੍ੰਸੀਪਲ ਸਪਨਾ ਟੈਂਭੁਰਨੇ ਵਲੋਂ ਕੀਤਾ ਗਿਆ | ਇਸ ਮੌਕੇ ਰਿਆਨ ਇੰਟਰਨੈਸ਼ਨਲ ਬੁੱਕਸ ਦੁਆਰਾ ਪ੍ਰਦਰਸ਼ਨੀ ਵਿਚ ਹਜ਼ਾਰਾਂ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ | ਸਕੂਲ ਪਿ੍ੰਸੀਪਲ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸਭ ਤੋਂ ਚੰਗੀਆਂ ਦੋਸਤ ਹੋਣ ਦੇ ਨਾਲ ਨਾਲ ਹਨੇਰੇ ਵਿੱਚ ਰੌਸ਼ਨੀ ਦਾ ਪ੍ਰਤੀਕ ਵੀ ਹਨ | ਕੇਂਦਰੀ ਵਿਦਿਆਲਿਆ ਨਾਭਾ ਦੇ ਸੈਂਕੜੇ ਵਿਦਿਆਰਥੀਆਂ ਦੇ ਨਾਲ਼-ਨਾਲ਼ ਦਯਾਨੰਦ ਪਬਲਿਕ ਸਕੂਲ ਨਾਭਾ ਅਤੇ ਆਲੇ- ਦੁਆਲੇ ਦੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੀ ਵਿਆਪਕ ਖਰੀਦਦਾਰੀ ਕੀਤੀ ਗਈ | ਸੀਨੀਅਰ ਅਧਿਆਪਕਾ ਵੰਦਨਾ ਮਹਾਜਨ ਨੇ ਲਾਇਬ੍ਰੇਰੀ ਇੰਚਾਰਜ, ਨੀਲਮ ਸਿਵਾਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਅਜਿਹਾ ਸਮਾਗਮ ਦੇਖਿਆ ਹੈ ਜਿੱਥੇ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਇਤਿਹਾਸ, ਸਾਹਿਤ, ਤਕਨਾਲੋਜੀ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਖਰੀਦੀਆਂ ਹਨ | ਇਸ ਮੌਕੇ ਆਸ਼ਿਮਾ, ਜੋਤੀ, ਰੂਪਾਲੀ, ਮਨਦੀਪ ਸੋਨੀ, ਰਾਜਨ, ਬਲਵੰਤ ਹਾਡਾ, ਤੁਸ਼ਾਰ ਮਿੱਤਲ, ਪ੍ਰਵੇਸ਼ ਕੁਮਾਰ, ਸੁਨੀਤਾ ਕੁਮਾਰੀ, ਬਬੀਤਾ, ਸੁਨੀਤਾ ਸ਼ਰਮਾ, ਨੀਲਮ ਸਿਵਾਚ, ਨੀਰੂ ਨਵਦੀਪ, ਗਗਨਦੀਪ, ਸੋਨੀਆ, ਸਮਰਿਧੀ, ਕੁਲਵਿੰਦਰ ਕੌਰ,ਨਵਪ੍ਰੀਤ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |