17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮੰਗਾਂ ਸੰਬੰਧੀ ਪੀ.ਆਰ.ਟੀ.ਸੀ. ਪੈਨਸ਼ਨਰਾਂ ਦਿੱਤਾ ਰੋਸ ਧਰਨਾ

ਅਜੀਤ ਡੈਸਕ 20-11-2025
ਪਟਿਆਲਾ, 19 ਨਵੰਬਰ (ਅ.ਸ. ਆਹਲੂਵਪਾਲੀਆ)-ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਨੇ ਸਮੇਂ ਸਿਰ ਪੈਨਸ਼ਨ ਪਾਉਣ ਅਤੇ ਰਹਿੰਦੇ ਬਕਾਇਆਂ, ਜਿਵੇਂ ਕਿ ਪੇ-ਕਮਿਸ਼ਨ ਦੇ 2016 ਤੋਂ ਰਹਿੰਦੇ ਬਕਾਏ, ਨਵੇਂ ਰਿਟਾਇਰੀਆਂ ਦੇ ਪੈਨਸ਼ਨਰੀ ਲਾਭ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਬਜੁਰਗ ਪੈਨਸ਼ਨਰਾਂ ਨੇ ਮੁੱਖ ਦਫਤਰ ਨੂੰ ਜਾ ਘੇਰਿਆ¢ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿਚ ਦਿੱਤੇ ਗਏ ਇਸ ਰੋਸ ਧਰਨੇ ਵਿਚ ਸਮੁੱਚੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਵਿਰੁੱਧ ਦੱਬ ਕੇ ਨਾਅਰੇਬਾਜੀ ਕੀਤੀ¢ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਦ ਸਿੰਘ ਕੰਗਣਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦਾ ਮੁਲਾਜਮਾਂ ਅਤੇ ਪੈਨਸ਼ਨਰਾਂ ਪ੍ਰਤੀ ਨਾਂਹ ਪੱਖੀ ਰਵੱਈਆ ਅਦਾਰੇ ਨੂੰ ਨਿਘਾਰ ਵੱਲ ਲੈ ਕੇ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਆਰਾਮ ਕਰਨ ਦੀ ਉਮਰ ਵਿਚ ਸਾਨੂੰ ਆਪਣੇ ਹੱਕਾਂ, ਜਿਵੇਂ ਕਿ ਪੈਨਸ਼ਨ ਅਤੇ ਬਕਾਏ ਲੈਣ ਲਈ ਸਰਕਾਰ ਤੇ ਮੈਨੇਜਮੈਂਟ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ¢ ਚੇਅਰਮੈਨ ਮੁਕੰਦ ਸਿੰਘ ਨੇ ਕਿਹਾ ਕਿ ਅਸੀਂ ਮੈਨੇਜਮੈਂਟ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਜ਼ੋ ਕਦਮ ਉਠਾਇਆ ਹੈ ਇਹ ਤਾਂ ਇੱਕ ਟਰੇਲਰ ਹੈ¢ ਅਸੀਂ ਊੱਠ ਦੇ ਬੁੱਲ੍ਹ ਡਿਗਣ ਦਾ ਬਹੁਤੀ ਦੇਰ ਇੰਤਜਾਰ ਨਹੀਂ ਕਰ ਸਕਦੇ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਗਰ ਮੈਨੇਜਮੈਂਟ ਅਤੇ ਸਰਕਾਰ ਤੇ ਅੱਜ ਦੇ ਇਸ ਟਰੇਲਰ ਦਾ ਕੋਈ ਅਸਰ ਨਾ ਹੋਇਆ ਤਾਂ ਨੇੜਲੇ ਭਵਿੱਖ ਵਿੱਚ ਅਸੀਂ ਆਪਣੀਆਂ ਮੰਗਾਂ ਲਈ ਹੋਰ ਵੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ¢ ਇਸ ਮੌਕੇ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਗੁਰਮੀਤ ਸਿੰਘ ਕਪੂਰਥਲਾ ਡਿਪੂ, ਸੁਖਜੀਤ ਸਿੰਘ ਬਠਿੰਡਾ, ਗਿਆਨ ਚੰਦ ਸ਼ਰਮਾ ਬਠਿੰਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਬਲਵੰਤ ਸਿੰਘ ਜੋਗਾ ਸੰਗਰੂਰ, ਬਚਿੱਤਰ ਸਿੰਘ ਲੁਧਿਆਣਾ, ਜਗਤਾਰ ਸਿੰਘ ਪਟਿਆਲਾ, ਹਰਭਜਨ ਸਿੰਘ ਚੰਡੀਗੜ੍ਹ ਅਤੇ ਜਲÏਰ ਸਿੰਘ ਫਰੀਦਕੋਟ ਨੇ ਵੀ ਸੰਬੋਧਨ ਕੀਤਾ¢ ਇਸ ਧਰਨੇ ਨੂੰ ਸਫਲ ਬਣਾਉਣ ਲਈ ਅਮੋਲਕ ਸਿੰਘ ਕੈਸ਼ੀਅਰ ਕੇਂਦਰੀ ਬਾਡੀ, ਬਖਸ਼ੀਸ਼ ਸਿੰਘ ਦਫਤਰ ਸਕੱਤਰ, ਮਹਿੰਦਰ ਸਿੰਘ ਸੋਹੀ, ਨਿਰਮਲ ਸਿੰਘ, ਸੂਰਜ ਭਾਨ, ਰਮੇਸ਼ਵਰ ਦਾਸ, ਜੋਗਿੰਦਰ ਸਿੰਘ ਸਨÏਰ, ਰਵਿੰਦਰ ਠਾਕੁਰ, ਗੁਰਦੀਪ ਸਿੰਘ, ਘੋਲਾ ਸਿੰਘ, ਸੰਤੋਸ਼ ਕਿਸ਼ਨ ਚਪੜ, ਲਖਵੀਰ ਸਿੰਘ ਲੱਖੀ ਨੇ ਭਰਪੂਰ ਯੋਗਦਾਨ ਪਾਇਆ¢ ਸਟੇਜ਼ ਦੀ ਜਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ¢
ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਨੇ ਮੰਗਾਂ ਨੂੰ ਲੈ ਕੇ ਲਾਇਆ ਧਰਨਾ ਅਗਲੀ ਖ਼ਬਰ ਡਾ. ਕੇ.ਐੱਨ.ਐੱਸ. ਕੰਗ ਵਲੋਂ ਬੋਪਾਰਾਏ ਕਲਾਂ ਵਿਖੇ ਇੰਟਰਲਾਕ ਟਾਈਲਾਂ ਲਈ ਪੰਜ ਲੱਖ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।