17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਡਾ. ਕੇ.ਐੱਨ.ਐੱਸ. ਕੰਗ ਵਲੋਂ ਬੋਪਾਰਾਏ ਕਲਾਂ ਵਿਖੇ ਇੰਟਰਲਾਕ ਟਾਈਲਾਂ ਲਈ ਪੰਜ ਲੱਖ ਦਾ ਚੈੱਕ ਭੇਟ

ਅਜੀਤ ਡੈਸਕ 20-11-2025
ਗੁਰੂਸਰ ਸੁਧਾਰ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਸੂਬੇ ਦੀਆਂ ਲਿੰਕ ਸੜਕਾਂ ਨੂੰ ਨਵਾਂ ਬਣਾਉਣ, ਚੌੜੀਆਂ ਕਰਨ ਸਮੇਤ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਕਰਵਾ ਰਹੀ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਨੇ ਪਿੰਡ ਬੋਪਾਰਾਏ ਕਲਾਂ ਵਿਖੇ ਬਣ ਰਹੀਆਂ ਇੰਟਰਲਾਕ ਟਾਈਲਾਂ ਗਲੀਆਂ ਖਾਤਰ ਪੰਜ ਲੱਖ ਰੁਪਏ ਦਾ ਚੈੱਕ ਭੇਟ ਕਰਨ ਸਮੇਂ ਕੀਤਾ | ਉਨ੍ਹਾਂ ਬੋਪਾਰਾਏ ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵਾਂ ਪੰਚਾਇਤ ਘਰ, ਆਮ ਸੁਵਿਧਾ ਕੇਂਦਰ, ਵੱਡਾ ਖੇਡ ਮੈਦਾਨ, ਲਾਇਬ੍ਰੇਰੀ ਸਮੇਤ ਕਈ ਹੋਰ ਵੱਡੇ ਕਾਰਜ ਵੀ ਜਾਰੀ ਹਨ | ਡਾ: ਕੰਗ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਆਉਂਦੇ ਸਮੇਂ 'ਚ ਗ੍ਰਾਂਟਾਂ ਦੇ ਭਾਰੀ ਗੱਫ਼ੇ ਦਿੱਤੇ ਜਾਣਗੇ | ਸਰਪੰਚ ਜਗਤਿੰਦਰ ਸਿੰਘ ਕਾਕਾ ਦਿਓਲ ਤੇ ਸਮੂਹ ਮੈਂਬਰਾਂ ਵਲੋਂ ਡਾ: ਕੰਵਲ ਨੈਨ ਸਿੰਘ ਕੰਗ ਦਾ ਚੈੱਕ ਭੇਟ ਕਰਨ ਬਦਲੇ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਜਗਤਿੰਦਰ ਸਿੰਘ ਕਾਕਾ ਦਿਓਲ, ਗੁਰਦੀਪ ਸਿੰਘ ਕਾਲਾ ਪੰਚਾਇਤ ਮੈਂਬਰ ਤੇ ਚੇਅਰਮੈਨ ਨਿਗਰਾਨ ਕਮੇਟੀ, ਪੰਚ ਹਰਜਿੰਦਰ ਕੌਰ ਪਤਨੀ ਪਰਮਜੀਤ ਸਿੰਘ ਪੰਮਾ, ਪੰਚ ਜਗਤਾਰ ਸਿੰਘ, ਪੰਚ ਹਰਮਿੰਦਰ ਰਾਣੀ, ਪੰਚ ਜਸਵਿੰਦਰ ਕੌਰ, ਪੰਚ ਬਲਜਿੰਦਰ ਸਿੰਘ, ਪੰਚ ਹਰਜਿੰਦਰ ਕੌਰ, ਪੰਚ ਸਿਕੰਦਰ ਸਿੰਘ, ਪੰਚ ਜਸਵਿੰਦਰ ਸਿੰਘ ਬਿੰਦੀ, ਪੰਚਾਇਤ ਸਕੱਤਰ ਹਰਜਿੰਦਰ ਸਿੰਘ, ਹਰਮਨਦੀਪ ਸਿੰਘ ਸੋਸ਼ਲ ਮੀਡੀਆ, ਜਗਤਾਰ ਸਿੰਘ, ਇੰਦਰਪਾਲ ਸਿੰਘ, ਇੰਦਰਜੀਤ ਸਿੰਘ ਭੋਲਾ, ਬਾਬਾ ਲਖਵੀਰ ਸਿੰਘ ਲੱਖੂ, ਸੁਖਦੇਵ ਸਿੰਘ ਆੜ੍ਹਤੀਆ, ਗੁਰਦੇਵ ਸਿੰਘ ਫ਼ੌਜੀ, ਸੋਹਣ ਸਿੰਘ, ਦਰਸ਼ਨ ਸਿੰਘ ਸਾਬਕਾ ਪੰਚ, ਮੋਹਣ ਸਿੰਘ ਪ੍ਰਜਾਪਤ, ਮਨਦੀਪ ਸਿੰਘ ਰਿੰਕੂ ਏਸ਼ੀਅਨ ਚੈਂਪੀਅਨ ਪਾਵਰ ਲਿਫਟਿੰਗ, ਰਣਬੀਰ ਸਿੰਘ ਸੰਘੇੜਾ ਪ੍ਰਧਾਨ ਭਾਕਿਯੂ ਰਾਜੇਵਾਲ ਸਮੇਤ ਹੋਰ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਮੰਗਾਂ ਸੰਬੰਧੀ ਪੀ.ਆਰ.ਟੀ.ਸੀ. ਪੈਨਸ਼ਨਰਾਂ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਹਲਕੇ ਦੇ 71 ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ 5 ਕਰੋੜ ਦੀਆਂ ਗ੍ਰਾਂਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।