24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਹੁਣ ਲੋਕ ਕਿਊ-ਆਰ ਕੋਡ ਰਾਹੀਂ ਆਸਾਨੀ ਨਾਲ ਭਰ ਸਕਣਗੇ ਪ੍ਰਾਪਰਟੀ ਟੈਕਸ-ਮੇਅਰ, ਕਮਿਸ਼ਨਰ <br/>

ਅਜੀਤ ਡੈਸਕ 19-11-2025
ਪਟਿਆਲਾ, 18 ਨਵੰਬਰ (ਅ. ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਅਦਾਇਗੀ ਪ੍ਰਣਾਲੀ ਨੂੰ ਹੋਰ ਸੁਗਮ, ਪਾਰਦਰਸ਼ੀ ਅਤੇ ਆਧੁਨਿਕ ਬਣਾਉਣ ਵੱਲ ਵੱਡਾ ਕਦਮ ਚੁੱਕਿਆ ਹੈ | ਮੇਅਰ ਪਟਿਆਲਾ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਵਲੋਂ ਜਾਰੀ ਸਾਂਝੇ ਬਿਆਨ 'ਚ ਦੱਸਿਆ ਗਿਆ ਕਿ ਹੁਣ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਲੋਕ ਕਿਸੇ ਵੀ ਕਿਸਮ ਦੀ ਭੁਗਤਾਨ ਵਿਧੀ ਦੀ ਚੋਣ ਕਰ ਸਕਦੇ ਹਨ, ਜਿਸ ਨਾਲ ਲੋਕ ਦਫ਼ਤਰ ਪਾਉਣ ਦੀ ਬਜਾਏ ਘਰ ਬੈਠ ਕੇ ਜਾਂ ਆਪਣੇ ਕੰਮਕਾਰ ਵਾਲੀ ਥਾਂ 'ਤੇ ਬੈਠ ਕੇ ਮੋਬਾਈਲ ਜਾ ਕੰਪਿਊਟਰ 'ਤੇ ਐਮ ਸੇਵਾ ਰਾਹੀਂ ਆਨਲਾਈਨ ਭਰ ਸਕਣਗੇ | ਇਸ ਸੰਬੰਧੀ ਉਪਰੋਕਤ ਨੇ ਹੋਰ ਕਿਹਾ ਕਿ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸਾਖਾ 'ਚ ਕੈਸ਼, ਚੈੱਕ, ਡੈਬਿਟਕ੍ਰੈਡਿਟ ਕਾਰਡ ਤੋਂ ਇਲਾਵਾ ਕਿਉ-ਆਰ ਕੋਡ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਉਪਲਬਧ ਕਰਵਾ ਦਿੱਤੀ ਗਈ ਹੈ | ਇਹ ਨਾਲ ਸ਼ਹਿਰ ਵਾਸੀ ਆਪਣੀ ਸਹੂਲਤ ਅਤੇ ਉਪਲਬਧਤਾ ਅਨੁਸਾਰ ਟੈਕਸ ਭਰ ਸਕਣਗੇ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਵੀ ਖ਼ਾਸ ਤੌਰ 'ਤੇ ਕਿਉ-ਆਰ ਕੋਡ ਰਾਹੀਂ ਅਦਾਇਗੀ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਪ੍ਰਣਾਲੀ ਤੇਜ, ਸੁਰੱਖਿਅਤ ਅਤੇ ਡਿਜ਼ਿਟਲ ਭਾਰਤ ਦੇ ਵਿਜ਼ਨ ਨਾਲ ਲੈਸ ਹੈ | ਉਨ੍ਹਾਂ ਨੇ ਦੱਸਿਆ ਕਿ ਲੋਕਾਂ ਵਲੋਂ ਆਮ ਤੌਰ 'ਤੇ ਵਰਤਣ ਜਾਣ ਵਾਲੀਆਂ ਐਪ ਭੀਮ-ਪੇ, ਭਾਰਤ-ਪੇ, ਗੂਗਲ-ਪੇ, ਫ਼ੋਨ-ਪੇ, ਪੇ.ਟੀ.ਐੱਮ. ਤੇ ਹੋਰ ਯੂ.ਪੀ.ਆਈ. ਐਪਾਂ ਦੀ ਵਰਤੋਂ ਨਾਲ ਸਿਰਫ ਸਕੈਨ ਕਰਕੇ ਤੁਰੰਤ ਅਦਾਇਗੀ ਕੀਤੀ ਜਾ ਸਕਦੀ ਹੈ | ਇਸ ਸੁਵਿਧਾ ਨਾਲ ਨਿਗਮ ਕਰਮਚਾਰੀ ਵੀ ਕੈਸ਼ ਜਮਾ ਕਰਾਉਣ ਅਤੇ ਕੈਸ਼ ਲਿਜਾਉਣ ਦੇ ਝੰਝਟ ਤੋਂ ਵੀ ਬਚਣਗੇ | ਮੇਅਰ ਅਤੇ ਨਿਗਮ ਕਮਿਸ਼ਨਰ ਨੇ ਸਾਂਝੇ ਤੌਰ 'ਤੇ ਬਿਆਨ 'ਚ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਵਾਸੀਆਂ ਨੂੰ ਸੁਵਿਧਾਜਨਕ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਪ੍ਰਾਪਰਟੀ ਟੈਕਸ ਅਦਾਇਗੀ ਪ੍ਰਣਾਲੀ ਦਾ ਡਿਜੀਟਲੀਕਰਨ ਇਸ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹੈ | ਉਨ੍ਹਾਂ ਵਲੋਂ ਲੋਕਾਂ ਨੂੰ ਖ਼ਾਸ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਕਿਉ-ਆਰ ਕੋਡ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਟੈਕਸ ਜਮਾਂ ਕਰਵਾਉਣ ਅਤੇ ਇਸ ਆਧੁਨਿਕ ਪ੍ਰਣਾਲੀ ਦਾ ਲਾਭ ਉਠਾਉਣ |

ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਨੇ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਸਾੜਿਆ <br/> ਅਗਲੀ ਖ਼ਬਰ ਟਾਂਗਰੀ ਨਦੀ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਪ੍ਰੋਜੈਕਟ ਦਾ ਕੰਮ ਸ਼ੁਰੂ, ਲੋਕਾਂ ਨੂੰ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।